ਯੂਟਿਊਬ ਨੇ ਕਮਾਲ ਆਰ ਖਾਨ ਗਾਣਾ ਹਟਾਇਆ, ਗਾਣੇ ਰਾਹੀਂ ਮੀਕਾ ਸਿੰਘ ਨੂੰ ਦਿੱਤਾ ਸੀ ਜਵਾਬ

written by Rupinder Kaler | June 22, 2021

ਮੀਕਾ ਸਿੰਘ ਤੇ ਕਮਾਲ ਆਰ ਖਾਨ ਵਿਚਕਾਰ ਵਿਵਾਦ ਲਗਾਤਾਰ ਜਾਰੀ ਹੈ ।ਕੁਝ ਦਿਨ ਪਹਿਲਾਂ ਕਮਾਲ ਆਰ ਖਾਨ ਨੇ ਮੀਕਾ ਸਿੰਘ ਦੇ ਗਾਣੇ 'ਕੇਆਰਕੇ ਕੁੱਤਾ' ਦੇ ਜਵਾਬ ਵਿੱਚ ਗੀਤ ਰਿਲੀਜ਼ ਕੀਤਾ ਸੀ । ਇਸ ਗੀਤ ਨੂੰ ਯੂਟਿਊਬ ਨੇ ਬੈਨ ਕਰ ਦਿੱਤਾ ਹੈ । ਯੂਟਿਊਬ ਨੇ ਕਮਾਲ ਆਰ ਖਾਨ ਦੇ ਗਾਣੇ ਨੂੰ ਯੂਟਿਊਬ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ।

mika singh Pic Courtesy: Instagram
ਹੋਰ ਪੜ੍ਹੋ : ਜਾਨ੍ਹਵੀ ਕਪੂਰ ਨੇ ਆਪਣੇ ਦੋਸਤਾਂ ਦੇ ਨਾਲ ਕੀਤਾ ਪਾਗਲਪੰਤੀ ਵਾਲਾ ਡਾਂਸ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ
Pic Courtesy: Instagram
ਯੂਟਿਊਬ ਨੇ ਕੇਆਰਕੇ ਦੇ ਇਸ ਗਾਣੇ ਨੂੰ 'ਹੈਰਾਸਮੈਂਟ ਤੇ ਬੁਲਿੰਗ' ਹੋਣ ਦਾ ਅਧਾਰ ਦੱਸਦੇ ਹੋਏ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਸਿਰਫ ਇਹ ਹੀ ਨਹੀਂ, ਯੂਟਿਊਬ ਨੇ ਕੇਆਰਕੇ ਚੈਨਲ ਨੂੰ ਇੱਕ ਹਫਤੇ ਲਈ ਬਲਾਕ ਕਰ ਦਿੱਤਾ ਹੈ।
mika singh Pic Courtesy: Instagram
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ 'ਸੁਅਰ' ਟਾਈਟਲ ਹੇਠ ਰਿਲੀਜ਼ ਕੀਤਾ ਸੀ । ਦੋਵਾਂ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਲਮਾਨ ਖਾਨ ਨੇ ਕੇਆਰਕੇ ‘ਤੇ ਮਾਣਹਾਨੀ ਦਾ ਦੋਸ਼ ਲਾਇਆ। ਇਸ ਵਿਚ ਮੀਕਾ ਨੇ ਸਲਮਾਨ ਖਾਨ ਦਾ ਪੱਖ ਲਿਆ।

0 Comments
0

You may also like