ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖਰੀਦੀ ਨਵੀਂ ਕਾਰ, ਭਰਾ ਨਵਰਾਜ ਹੰਸ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ  !

Written by  Rupinder Kaler   |  July 22nd 2019 10:53 AM  |  Updated: July 22nd 2019 10:53 AM

ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖਰੀਦੀ ਨਵੀਂ ਕਾਰ, ਭਰਾ ਨਵਰਾਜ ਹੰਸ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ  !

ਪੰਜਾਬੀ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇੱਕਠੇ ਫ਼ਿਲਮ ਕਰ ਰਹੇ ਹਨ । ਇਹ ਜੋੜੀ ਵਿਆਹ ਤੋਂ ਬਾਅਦ ਲੱਗਪਗ ਹਰ ਪ੍ਰੋਜੈਕਟ ਇੱਕਠੇ ਕਰ ਰਹੀ ਹੈ । ਹਾਲ ਹੀ ਵਿੱਚ ਇਸ ਜੋੜੀ ਨੇ ਨਵੀਂ ਐੱਸ.ਯੂ.ਵੀ. ਖਰੀਦੀ ਹੈ । ਇਸ ਜੋੜੀ ਨੇ ਟੋਇਟਾ ਫਾਰਚਿਊਨਰ ਕਾਰ ਖਰੀਦੀ ਹੈ । ਇਸ ਨਵੀਂ ਐੱਸ.ਯੂ.ਵੀ. ਦੀ ਤਸਵੀਰ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ।

ਇਸ ਐੱਸ.ਯੂ.ਵੀ. ਦੀ ਕੀਮਤ 32 ਤੋਂ 35 ਲੱਖ ਦੇ ਵਿਚਕਾਰ ਹੈ । ਇਹ ਕਾਰ ਯੁਰਵਰਾਜ ਦੀ ਪ੍ਰਸਨੈਲਿਟੀ ਨੂੰ ਕਾਫੀ ਮੈਚ ਕਰਦੀ ਹੈ । ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੇ ਇਸ ਨਵੀਂ ਐੱਸ.ਯੂ.ਵੀ. ਲਈ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇਸੇ ਸਾਲ ਵਿਆਹ ਕਰਵਾਇਆ ਹੈ । ਹੁਣ ਇਹ ਜੋੜੀ ਇੱਕਠੇ ਪਰਿੰਦੇ ਫ਼ਿਲਮ ਦੀ ਸ਼ੂਟਿੰਗ ਵਿੱਚ ਬਿਜੀ ਹਨ । ਇਹ ਫ਼ਿਲਮ ਕਾਫੀ ਹੱਟ ਕੇ ਹੈ ।

https://www.instagram.com/p/BysefuBFgAE/

ਇਸ ਫ਼ਿਲਮ ਵਿੱਚ ਯੁਵਰਾਜ ਹੰਸ ਬਿਲਕੁਲ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣਗੇ । ਅਸੀਂ ਵੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੂੰ ਇਸ ਨਵੀਂ ਐੱਸ.ਯੂ.ਵੀ. ਲਈ ਵਧਾਈ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਇਹ ਜੋੜੀ ਇਸੇ ਤਰ੍ਹਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦੀ ਰਹੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network