ਯੁਵਰਾਜ ਹੰਸ ਨੇ ਦਿੱਤੀ ਚੰਡੀਗੜ 'ਚ 'ਤੀਆਂ' ਤੇ ਪਰਫਾਰਮੈਂਸ,ਮੁਟਿਆਰਾਂ ਨੇ ਨੱਚ-ਨੱਚ ਪਾਈਆਂ ਧਮਾਲਾਂ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ,ਕੀ ਕਰੀਏ ਕਜਰਾ ਮੁਹੱਬਤ ਵਾਲਾ ਅਖੀਓਂ ਮੇਂ ਐਸਾ ਡਾਲਾ ਸਣੇ ਕਈ ਗੀਤਾਂ 'ਤੇ ਮੁਟਿਆਰਾਂ ਝੂਮਦੀਆਂ ਨਜ਼ਰ ਆਈਆਂ।ਮੌਕਾ ਹੀ ਅਜਿਹਾ ਸੀ ਕਿ ਕੋਈ ਵੀ ਮਟਿਆਰ ਝੂਮੇ ਬਿਨ੍ਹਾਂ ਨਹੀਂ ਰਹਿ ਸਕੀ ਅਤੇ ਜੇ ਫਿਰ ਸਾਹਮਣੇ ਹੋਣ Yuvraj Hans ਤਾਂ ਇਨ੍ਹਾਂ ਮੁਟਿਆਰਾਂ ਦਾ ਚਾਅ ਅਤੇ ਉਤਸ਼ਾਹ ਦੁੱਗਣਾ ਹੋਣਾ ਲਾਜ਼ਮੀ ਹੈ । ਜੀ ਮੌਕਾ ਸੀ ਚੰਡੀਗੜ 'ਚ ਹੋਏ ਤੀਜ ਦੇ ਇੱਕ ਪ੍ਰੋਗਰਾਮ ਦਾ । ਇਸ ਪ੍ਰੋਗਰਾਮ 'ਚ ਯੁਵਰਾਜ ਹੰਸ ਪਰਫਾਰਮ ਕਰਨ ਗਏ ਸਨ ।
ਯੁਵਰਾਜ ਹੰਸ ਨੇ ਆਪਣੇ ਪਿਤਾ ਅਤੇ ਗਾਇਕ ਹੰਸਰਾਜ ਹੰਸ ਦੇ ਕਈ ਗੀਤਾਂ Song 'ਤੇ ਆਪਣੀ ਪਰਫਾਰਮੈਂਸ ਦਿੱਤੀ ਮੌਕਾ ਤੀਆਂ ਯਾਨਿ ਧੀਆਂ ਦਾ ਸੀ ਤਾਂ ਫਿਰ ਇਨ੍ਹਾਂ ਮੁਟਿਆਰਾਂ ਨੇ ਵੀ ਗਿੱਧੇ ਅਤੇ ਭੰਗੜੇ 'ਤੇ ਖੂਬ ਧਮਾਲਾਂ ਪਾਈਆਂ ।ਚੰਡੀਗੜ ਟੂਰਿਜ਼ਮ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ 'ਚ ਜਿੱਥੇ ਵੱਡੀ ਗਿਣਤੀ 'ਚ ਮੁਟਿਆਰਾਂ ਨੇ ਸ਼ਿਰਕਤ ਕੀਤੀ ,ਉੱਥੇ ਹੀ ਆਮ ਲੋਕਾਂ ਨੇ ਵੀ ਵੱਡੀ ਗਿਣਤੀ 'ਚ ਭਾਗ ਲੈ ਕੇ ਇਸ ਰੰਗਾਰੰਗ ਪ੍ਰੋਗਰਾਮ ਦਾ ਅਨੰਦ ਮਾਣਿਆ ।ਯੁਵਰਾਜ ਹੰਸ ਵੀ ਇਸ ਪ੍ਰੋਗਰਾਮ 'ਚ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਉਤਸ਼ਾਹਿਤ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ਰੰਗਾਰਗ ਪ੍ਰੋਗਰਾਮ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ।
https://www.instagram.com/p/BmadPqDBVGD/?taken-by=yuvrajhansofficial
ਉਨ੍ਹਾਂ ਨੇ ਚੰਡੀਗੜ੍ਹ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ ਸਤਿਕਾਰ 'ਤੇ ਖੁਸ਼ੀ ਜਤਾਈ ਅਤੇ ਇਸ ਦੇ ਨਾਲ ਹੀ ਲੋਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।ਯੁਵਰਾਜ ਹੰਸ ਨੇ ਇਸ ਸ਼ੋਅ 'ਚ ਦਲੇਰ ਮਹਿੰਦੀ ਦਾ ਗੀਤ 'ਹਾਏ ਓਏ ਰੱਬਾ' ਅਤੇ ਸੁਖਬੀਰ ਦਾ ਗੀਤ ਵੀ ਗਾਇਆ । ਯੁਵਰਾਜ ਹੰਸ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ । ਲੋਕਾਂ ਵੱਲੋਂ ਮਿਲੇ ਪਿਆਰ ਤੋਂ ਯੁਵਰਾਜ ਹੰਸ ਕਾਫੀ ਖੁਸ਼ ਨਜ਼ਰ ਆਏ