ਕੇਸਰੀ 'ਚ ਯੁਵਰਾਜ ਹੰਸ ਦਾ ਗੀਤ 'ਜੁਦਾਈ ਪੈ ਜਾਣੀ' ਸੁਣ ਆ ਜਾਵੇਗਾ ਅੱਖਾਂ 'ਚ ਪਾਣੀ, ਦੇਖੋ ਵੀਡੀਓ
ਕੇਸਰੀ 'ਚ ਯੁਵਰਾਜ ਹੰਸ ਦਾ ਗੀਤ 'ਜੁਦਾਈ ਪੈ ਜਾਣੀ' ਸੁਣ ਆ ਜਾਵੇਗਾ ਅੱਖਾਂ 'ਚ ਪਾਣੀ, ਦੇਖੋ ਵੀਡੀਓ : ਸਾਰਾਗੜੀ ਦੀ ਜੰਗ 'ਤੇ ਅਧਾਰਿਤ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਜਿਹੜੀ 21 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਤੱਕ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ 'ਚ ਸਿੱਖਾਂ ਦੀ ਬਹਾਦਰੀ 'ਤੇ ਚਾਨਣਾ ਪਾਇਆ ਗਿਆ ਹੈ ਅਤੇ ਗਾਣੇ ਵੀ ਜ਼ਿਆਦਾਤਰ ਪੰਜਾਬੀ ਹੀ ਹਨ। ਜਿੰਨ੍ਹਾਂ 'ਚ ਬੀ ਪਰਾਕ ਦਾ ਗੀਤ ਅਤੇ ਜੈਜ਼ੀ ਬੀ ਦਾ ਗੀਤ ਵੀ ਸ਼ਾਮਿਲ ਹੈ। ਪਰ ਇਸ ਲੜੀ 'ਚ ਇੱਕ ਹੋਰ ਨਾਮ ਹੈ। ਜੀ ਹਾਂ ਯੁਵਰਾਜ ਹੰਸ ਦੀ ਆਵਾਜ਼ 'ਚ ਕੇਸਰੀ ਫਿਲਮ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ 'ਜੁਦਾਈ ਪੈ ਜਾਣੀ' ਜਿਸ ਨੂੰ ਸੁਣ ਹਰ ਕੋਈ ਭਾਵੁਕ ਹੋ ਜਾਵੇਗਾ। ਇਸ ਦਾ ਸੰਗੀਤ ਰਾਜੂ ਦਾ ਅਤੇ ਬੋਲ ਅਨੁਰਾਗ ਸਿੰਘ ਨੇ ਲਿਖੇ ਹਨ।
ਇਸ ਗੀਤ ਲਈ ਯੁਵਰਾਜ ਹੰਸ ਨੇ ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਹੈ। ਦੱਸ ਦਈਏ ਯੁਵਰਾਜ ਹੰਸ ਦੀ ਡੈਬਿਊ ਫਿਲਮ ਯਾਰ ਅਣਮੁੱਲੇ ਸੀ ਜਿਸ ਨੂੰ ਲਿਖਿਆ 'ਤੇ ਡਾਇਰੈਕਟ ਅਨੁਰਾਗ ਸਿੰਘ ਵੱਲੋਂ ਹੀ ਕੀਤਾ ਗਿਆ ਸੀ। ਤੇ ਅਨੁਰਾਗ ਸਿੰਘ ਦੇ ਕੇਸਰੀ ਫਿਲਮ 'ਚ ਯੁਵਰਾਜ ਹੰਸ ਨੇ ਬਾਲੀਵੁੱਡ ਪਲੇਬੈਕ ਸਿੰਗਿੰਗ 'ਚ ਡੈਬਿਊ ਕੀਤਾ ਹੈ।
ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ 'ਤੇ ਦੇਖੋ ਸਿਤਾਰਿਆਂ ਦੀ ਮਸਤੀ
ਯੁਵਰਾਜ ਹੰਸ ਨੇ ਆਪਣੇ ਆਪ ਨੂੰ ਹੀਰਾ ਦੱਸਦੇ ਹੋਏ ਅਨੁਰਾਗ ਸਿੰਘ ਨੂੰ ਜੌਹਰੀ ਦਾ ਖਿਤਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਹੀਰੇ ਨੂੰ ਬਾਰ ਬਾਰ ਪਰਖਦੇ ਰਹੇਓ। ਯੁਵਰਾਜ ਹੰਸ ਸਿਰਫ ਅਨੁਰਾਗ ਸਿੰਘ ਲਈ ਹੀ ਹੀਰਾ ਨਹੀਂ ਹਨ ਸਗੋਂ ਸਾਰੇ ਪੰਜਾਬੀਆਂ ਦਾ ਹੀਰਾ ਹਨ। ਜਿੰਨ੍ਹਾਂ ਨੇ ਆਪਣੇ ਕੰਮ ਨਾਲ ਸਭ ਦਾ ਮਾਣ ਵਧਾਇਆ ਹੈ। ਯੁਵਰਾਜ ਹੰਸ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਯਾਰਾ ਵੇ ਚ ਆਪਣੀ ਅਦਾਇਗੀ ਦੇ ਰੰਗ ਬਿਖੇਰਦੇ ਵੀ ਨਜ਼ਰ ਆਉਣਗੇ।