ਦੇਖੋ ਕਿਵੇਂ ਅਜੇ ਵੀ ਪੈਂਦੀਆਂ ਨੇ ਯੁਵਰਾਜ ਹੰਸ ਦੇ ਉਹਨਾਂ ਦੀ ਮਾਂ ਤੋਂ ਚੱਪਲਾਂ

Written by  Aaseen Khan   |  May 21st 2019 05:58 PM  |  Updated: May 21st 2019 05:58 PM

ਦੇਖੋ ਕਿਵੇਂ ਅਜੇ ਵੀ ਪੈਂਦੀਆਂ ਨੇ ਯੁਵਰਾਜ ਹੰਸ ਦੇ ਉਹਨਾਂ ਦੀ ਮਾਂ ਤੋਂ ਚੱਪਲਾਂ

ਦੇਖੋ ਕਿਵੇਂ ਅਜੇ ਵੀ ਪੈਂਦੀਆਂ ਨੇ ਯੁਵਰਾਜ ਹੰਸ ਦੇ ਉਹਨਾਂ ਦੀ ਮਾਂ ਤੋਂ ਚੱਪਲਾਂ : ਗਾਇਕ ਤੇ ਗੀਤਕਾਰ ਯੁਵਰਾਜ ਹੰਸ ਜਿੰਨ੍ਹਾਂ ਨੇ ਆਪਣੀ ਅਵਾਜ਼ ਤੇ ਐਕਟਿੰਗ ਨਾਲ ਪ੍ਰਸੰਸ਼ਕਾਂ ਦਾ ਦਿਲ ਜਿੱਤਿਆ ਹੈ। ਮਾਨਸੀ ਸ਼ਰਮਾ ਨਾਲ ਥੋੜ੍ਹਾ ਸਮਾਂ ਪਹਿਲਾਂ ਵੀ ਵਿਆਹ ਦੇ ਬੰਧਨ 'ਚ ਬੱਝੇ ਯੁਵਰਾਜ ਹੰਸ ਭਾਵੇਂ ਦੁਨੀਆਂ ਲਈ ਬਾਹਰ ਸਟਾਰ ਹਨ ਪਰ ਘਰ 'ਚ ਤਾਂ ਉਹ ਆਪਣੀ ਮਾਂ ਦੇ ਪੁੱਤਰ ਹੀ ਹਨ। ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਯੁਵਰਾਜ ਹੰਸ ਦੇ ਮਾਤਾ ਜੀ ਚੱਪਲ ਨਾਲ ਉਹਨਾਂ ਨੂੰ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਯੁਵਰਾਜ ਹੰਸ ਸਿਰਹਾਣੇ ਨਾਲ ਆਪਣਾ ਬਚਾਅ ਵੀ ਕਰ ਰਹੇ ਹਨ।

ਉਹਨਾਂ ਦੀ ਪਤਨੀ ਮਾਨਸੀ ਸ਼ਰਮਾ ਇੱਕ ਪਾਸੇ ਖੜੇ ਹੋ ਕੇ ਵੀਡੀਓ ਬਣਾ ਰਹੇ ਹਨ ਅਤੇ ਹੱਸ ਵੀ ਰਹੇ ਹਨ। ਜ਼ਾਹਿਰ ਹੈ ਮਾਵਾਂ ਦਾ ਪਿਆਰ ਤੇ ਮਮਤਾ ਉਹਨਾਂ ਦੀ ਘੂਰ 'ਚ ਹੀ ਛੁਪਿਆ ਹੁੰਦਾ ਹੈ। ਬੱਚੇ ਭਾਵੇਂ ਵੱਡੇ ਹੋ ਕੇ ਜਿੱਡੇ ਮਰਜ਼ੀ ਸਟਾਰ ਬਣ ਜਾਣ ਪਰ ਮਾਵਾਂ ਲਈ ਤਾਂ ਬੱਚੇ ਹੀ ਰਹਿੰਦੇ ਹਨ। ਯੁਵਰਾਜ ਹੰਸ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਵੀ ਮਾਂ ਦੇ ਇਸੇ ਪਿਆਰ ਨੂੰ ਦਰਸਾਇਆ ਹੈ।

 

View this post on Instagram

 

Mine?

A post shared by Yuvraj Hans (@yuvrajhansofficial) on

ਉਹਨਾਂ ਦਾ ਕਹਿਣਾ ਹੈ "Duniya Vich Time Naal Almost Sab Kuj Change Ho Jaanda. Bt Jo Nai Change Hunda Oh Hai Tuhaade Prati Tuhaadi Maa Da Pyar. Oh Bhaavein Chhitraan Di Shakal Ch Hi Kyun Naa Hove. every #day #is #mothersday. And Yea Pichhe Meri Vauhti(WIFE) Mansi sharma Hass Rahi Hai. ਯੁਵਰਾਜ ਹੰਸ ਦਾ ਇਹ ਵੀਡੀਓ ਹਰ ਕਿਸੇ ਨੂੰ ਮਾਵਾਂ ਤੋਂ ਪੈਂਦੀਆਂ ਝਿੜਕਾਂ ਅਤੇ ਚੱਪਲਾਂ ਯਾਦ ਕਰਵਾ ਰਿਹਾ ਹੈ। ਯੁਵਰਾਜ ਹੰਸ ਦੇ ਵਰਕ ਫਰੰਟ ਗੱਲ ਕਰੀਏ ਤਾਂ ਮਾਨਸੀ ਸ਼ਰਮਾ 'ਤੇ ਯੁਵਰਾਜ ਹੰਸ ਫ਼ਿਲਮ ਪਰਿੰਦੇ 'ਚ ਇਕੱਠੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network