ਯੁਵਰਾਜ ਹੰਸ ਦੇ ਬੇਟੇ ਨੇ ਪਹਿਲੀ ਬਰਸਾਤ ਦਾ ਲਿਆ ਅਨੰਦ, ਗਾਇਕ ਨੇ ਵੀਡੀਓ ਕੀਤਾ ਸਾਂਝਾ

written by Shaminder | July 13, 2021

ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ । ਉੱਤਰ ਭਾਰਤ ‘ਚ ਬਰਸਾਤ ਨੇ ਲੋਕਾਂ ਨੂੰ ਚਿਲਚਿਲਾਉਂਦੀ ਗਰਮੀ ਤੋਂ ਰਾਹਤ ਦਿਵਾਈ ਹੈ । ਇਸ ਦੇ ਨਾਲ ਹੀ ਹਰ ਕਿਸੇ ਦੇ ਚਿਹਰੇ ਵੀ ਖਿੜ ਉੱਠੇ ਨੇ । ਗਾਇਕ ਯੁਵਰਾਜ ਹੰਸ ਵੀ ਆਪਣੇ ਪੁੱਤਰ ਦੇ ਨਾਲ ਬਰਸਾਤ ਦਾ ਮਜ਼ਾ ਲੈਂਦੇ ਨਜ਼ਰ ਆਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Image Source: Instagram

ਹੋਰ ਪੜ੍ਹੋ : ਕਾਰਤਿਕ ਆਰੀਅਨ ਦੇ ਨਾਨੇ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ 

Mansi Sharma Shares New Pic Of Son Hredaan With Yuvraj Hans Image Source: Instagram

ਜਿਸ ‘ਚ ਉਹ ਹਰੀਦਾਨ ਯੁਵਰਾਜ ਹੰਸ ਦੇ ਨਾਲ ਬਰਸਾਤ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਹੰਸ ਨੇ ਲਿਖਿਆ ਕਿ ‘ਹਰੀਦਾਨ ਯੁਵਰਾਜ ਹੰਸ ਦੀ ਪਹਿਲੀ ਬਰਸਾਤ’ । ਇਸ ਵੀਡੀਓ ਨੂੰ ਯੁਵਰਾਜ ਹੰਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Yuvraj Hans Image Source: Instagram

ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਯੁਵਰਾਜ ਹੰਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ ।

 

View this post on Instagram

 

A post shared by Yuvraaj Hans (@yuvrajhansofficial)

0 Comments
0

You may also like