ਯੁਵਰਾਜ ਤੇ ਹੇਜ਼ਲ ਦੇ ਵਿਆਹ ਨੂੰ 3 ਸਾਲ ਪੂਰੇ, ਵਰ੍ਹੇਗੰਢ 'ਤੇ ਰੋਮਾਂਟਿਕ ਹੋਏ ਪਤੀ ਪਤਨੀ

Reported by: PTC Punjabi Desk | Edited by: Aaseen Khan  |  December 01st 2019 02:10 PM |  Updated: December 01st 2019 02:10 PM

ਯੁਵਰਾਜ ਤੇ ਹੇਜ਼ਲ ਦੇ ਵਿਆਹ ਨੂੰ 3 ਸਾਲ ਪੂਰੇ, ਵਰ੍ਹੇਗੰਢ 'ਤੇ ਰੋਮਾਂਟਿਕ ਹੋਏ ਪਤੀ ਪਤਨੀ

ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਵਿਆਹ ਨੂੰ 3 ਸਾਲ ਪੂਰੇ ਹੋ ਗਏ ਹਨ। ਇਹ ਜੋੜਾ 30 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ । ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਯੁਵਰਾਜ ਸਿੰਘ ਨੇ ਸੋਸ਼ਲ ਮੀਡਿਆ 'ਤੇ ਇੱਕ ਫੋਟੋ ਪੋਸਟ ਕਰਦੇ ਹੋਏ ਹੇਜ਼ਲ ਨੂੰ ਵਧਾਈ ਦਿੱਤੀ । ਉਥੇ ਹੀ ਹੇਜ਼ਲ ਨੇ ਵੀ ਯੁਵਰਾਜ ਦੇ ਨਾਲ ਆਪਣੀ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ।

 

View this post on Instagram

 

Mubarak ho biwi ! We made it to 3 years ? feels like 30 ?? ! Happy anniversary my love ❤️? @hazelkeechofficial

A post shared by Yuvraj Singh (@yuvisofficial) on

ਹੋਰ ਵੇਖੋ : ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ,80 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਯੁਵਰਾਜ ਸਿੰਘ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਮੁਬਾਰਕ ਹੋ ਬੀਵੀ, ਅਸੀਂ ਤਿੰਨ ਸਾਲ ਪੂਰੇ ਕਰ ਲਏ, ਅਜਿਹਾ ਲੱਗ ਰਿਹਾ ਹੈ ਜਿਵੇਂ 30 ਸਾਲ ਪੂਰੇ ਹੋ ਗਏ ! ਹੈਪੀ ਐਨੀਵਰਸਰੀ। ਯੁਵਰਾਜ ਦੇ ਇਸ ਪੋਸਟ ਤੋਂ ਬਾਅਦ ਸਾਰੇ ਖਿਡਾਰੀਆਂ ਦੇ ਵਧਾਈ ਦੇ ਸੁਨੇਹਾ ਆਉਣੇ ਸ਼ੁਰੂ ਹੋ ਗਏ।

ਬਿਪਾਸ਼ਾ ਬਾਸੁ ਅਤੇ ਹਰਭਜਨ ਸਿੰਘ ਨੇ ਵੀ ਇਸ ਜੋੜੇ ਨੂੰ ਵਿਆਹ ਦੀ ਸਾਲਗਿਰ੍ਹਾ ਦੀ ਵਧਾਈ ਦਿੱਤੀ ਹੈ। ਹੇਜ਼ਲ ਕੀਚ ਨੇ ਫੋਟੋ ਸ਼ੇਅਰ ਕਰ ਲਿਖਿਆ, 3 ਸਾਲ ਬਾਅਦ, ਹੁਣ ਅਸੀਂ ਉਂਝ ਨਹੀਂ ਰਹੇ ਜਿਵੇਂ ਪਹਿਲਾਂ ਸੀ। ਪਰ ਅੱਜ ਵੀ ਮੈਂ ਤੁਹਾਨੂੰ ਹੀ ਚੁਣਾਂਗੀ। ਆਈ ਲਵ ਯੂ। ਤੀਜੀ ਵਿਆਹ ਦੀ ਵਰ੍ਹੇਗੰਢ ਲਈ ਵਧਾਈ''।

ਸਾਲ 2016 ਵਿਚ ਯੁਵਰਾਜ ਅਤੇ ਹੇਜ਼ਲ ਨੇ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ 'ਚ ਸਿੱਖ ਰਿਤੀ - ਰਿਵਾਜ਼ਾਂ ਦੇ ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿਚ ਬਾਲੀਵੁੱਡ ਅਤੇ ਖੇਡ ਜਗਤ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ ਸਨ। ਅਨੁਸ਼ਕਾ ਅਤੇ ਵਿਰਾਟ ਦੀ ਜੋੜੀ ਵੀ ਇਸ ਵਿਆਹ 'ਚ ਸ਼ਾਮਿਲ ਹੋਈ ਸੀ। ਯੁਵਰਾਜ ਸਿੰਘ ਅਤੇ ਹੇਜ਼ਲ ਨੇ ਇਸ ਤੋਂ ਬਾਅਦ ਗੋਆ ਜਾ ਕੇ ਡੈਸਟੀਨੇਸ਼ਨ ਵੈਡਿੰਗ ਵੀ ਕੀਤੀ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network