ਪੰਜਾਬ ਤੇ ਦੇਸ਼ ਲਈ ਇਸ ਤਰ੍ਹਾਂ ਦਾ ਜਜ਼ਬਾ ਰੱਖਦੇ ਹਨ ਯੁਵਰਾਜ ਸਿੰਘ, ਸੰਨਿਆਸ ਤੋਂ ਬਾਅਦ ਵੀਡੀਓ ਹੋ ਰਹੀ ਹੈ ਖੂਬ ਵਾਇਰਲ 

Written by  Rupinder Kaler   |  June 14th 2019 03:54 PM  |  Updated: June 14th 2019 03:55 PM

ਪੰਜਾਬ ਤੇ ਦੇਸ਼ ਲਈ ਇਸ ਤਰ੍ਹਾਂ ਦਾ ਜਜ਼ਬਾ ਰੱਖਦੇ ਹਨ ਯੁਵਰਾਜ ਸਿੰਘ, ਸੰਨਿਆਸ ਤੋਂ ਬਾਅਦ ਵੀਡੀਓ ਹੋ ਰਹੀ ਹੈ ਖੂਬ ਵਾਇਰਲ 

2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਭਾਵੇਂ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਪਰ ਉਹਨਾਂ ਨੇ ਕ੍ਰਿਕੇਟ ਵਿੱਚ ਜੋ ਮੱਲਾਂ ਮਾਰੀਆਂ ਹਨ ਉਹ ਹਮੇਸ਼ਾ ਯਾਦ ਰਹਿਣਗੀਆਂ ।ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਯੁਵਰਾਜ ਸਿੰਘ ਆਪਣੀ ਜ਼ਿੰਦਗੀ ਦੀਆਂ ਕੁਝ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/ByIAD_fDy5a/

ਇਸ ਵੀਡੀਓ ਵਿੱਚ ਉਹ ਆਪਣੀ ਜ਼ਿੰਦਗੀ ਨਾਲ ਜੁੜਿਆ ਵਾਕਿਆ ਸੁਣਾਉਂਦੇ ਹਨ । ਯੁਵਰਾਜ ਸਿੰਘ ਕਹਿੰਦੇ ਹਨ ਕਿ 'ਇਕ ਵਾਰ ਉਹਨਾਂ ਨੇ ਇੰਗਲੈਂਡ ਦੇ ਟੂਰ ਤੇ ਜਾਣਾ ਸੀ, ਪਰ ਉਹਨਾਂ ਨੂੰ ਖਾਂਸੀ ਬਹੁਤ ਸੀ ਤੇ ਉਹਨਾਂ ਨੂੰ ਉਲਟੀਆਂ ਵੀ ਆ ਰਹੀਆਂ ਸਨ । ਇਸ ਸਭ ਦੇ ਚਲਦੇ ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਸਕੈਨ ਕਰਾ ਲੈਣ ਪਰ ਉਹ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਦੇਸ਼ ਲਈ ਕ੍ਰਿਕੇਟ ਖੇਡਣ ਲਈ ਗਏ ਸਨ ਕਿਉਂਕਿ ਜੇਕਰ ਦੇਸ਼ ਦੇ ਜਵਾਨ ਦੇਸ਼ ਲਈ ਆਪਣੇ ਸੀਨੇ ਤੇ ਗੋਲੀਆਂ ਖਾ ਸਕਦੇ ਹਨ ਤਾਂ ਅਸੀਂ ਖੁਨ ਦੀਆਂ ਉਲਟੀ ਹੋਣ ਦੇ ਬਾਵਜੂਦ ਦੇਸ਼ ਲਈ ਕ੍ਰਿਕੇਟ ਕਿਉਂ ਨਹੀਂ ਖੇਡ ਸਕਦੇ'

https://www.instagram.com/p/ByDs7BijMbt/

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ, ਤੇ ਇਹ ਵੀਡੀਓ ਲਗਾਤਾਰ ਸ਼ੇਅਰ ਕਰ ਰਹੇ ਹਨ । ਯੁਵਰਾਜ ਸਿੰਘ ਨੇ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਦਾ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆਂ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ।

https://www.instagram.com/p/ByrRDFvF3LX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network