‘ਝਲਕ ਦਿਖਲਾ ਜਾ’ ਸੀਜ਼ਨ 10 ਦਾ ਹਿੱਸਾ ਹੋਣਗੇ ਯੁਵਰਾਜ ਸਿੰਘ, ਖਬਰਾਂ ਹੋ ਰਹੀਆਂ ਵਾਇਰਲ

written by Shaminder | July 18, 2022

ਯੁਵਰਾਜ ਸਿੰਘ (Yuvraj singh) ਏਨੀਂ ਦਿਨੀਂ ਆਪਣੇ ਬੇਟੇ ਅਤੇ ਪਤਨੀ ਦੇ ਨਾਲ ਸਮਾਂ ਬਿਤਾ ਰਹੇ ਹਨ । ਪਰ ਜਲਦ ਹੀ ਉਹ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਜੀ ਹਾਂ ਯੁਵਰਾਜ ਸਿੰਘ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਉਹ ‘ਝਲਕ ਦਿਖਲਾ ਜਾ’ (Jhalak Dikhhla Jaa )ਦੇ ਸੀਜ਼ਨ -10 ਦਾ ਹਿੱਸਾ ਬਣਨ ਜਾ ਰਹੇ ਹਨ ।

yuvraj singh , image From instagram

ਹੋਰ ਪੜ੍ਹੋ : ਯੁਵਰਾਜ ਸਿੰਘ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਵੀਡੀਓ

ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਿਰਮਾਤਾਵਾਂ ਨੇ ਯੁਵਰਾਜ ਸਿੰਘ ਨੂੰ ਮੁਕਬਾਲੇਬਾਜ਼ਾਂ ਚੋਂ ਇੱਕ ਦੇ ਰੂਪ ‘ਚ ਸ਼ਾਮਿਲ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਯੁਵਰਾਜ ਸਿੰਘ ‘ਝਲਕ ਦਿਖਲਾ ਜਾ’ ਦੇ ਪਿਛਲੇ ਸੀਜ਼ਨ ‘ਚ ਸੈਲੀਬ੍ਰੇਟੀ ਗੈਸਟ ਦੇ ਤੌਰ ‘ਤੇ ਨਜ਼ਰ ਆ ਚੁੱਕੇ ਹਨ ।

Hazel keech and Yuvraj singh image From instagram

ਹੋਰ ਪੜ੍ਹੋ : ਯੁਵਰਾਜ ਸਿੰਘ ਦੀ ਸੋਸ਼ਲ ਮੀਡੀਆ ਪੋਸਟ ਨੇ ਮਚਾਇਆ ਤਹਿਲਕਾ, ਲੋਕ ਲਗਾ ਰਹੇ ਹਨ ਇਸ ਤਰ੍ਹਾਂ ਦਾ ਅੰਦਾਜ਼ਾ

ਹਿਨਾ ਖਾਨ, ਨਿਆ ਸ਼ਰਮਾ, ਪਾਰਸ ਕਾਲਨਾਵਤ ਵਰਗੇ ਨਾਮ ਪਹਿਲਾਂ ਹੀ ਮੀਡੀਆ ਵਿੱਚ ਆ ਚੁੱਕੇ ਹਨ ਜੋ ਇਸ ਸੀਜ਼ਨ ਦਾ ਹਿੱਸਾ ਹੋਣਗੇ।ਇਸ ਸੀਜ਼ਨ ਨੂੰ ਨੋਰਾ ਫਤੇਹੀ, ਮਾਧੁਰੀ ਦੀਕਸ਼ਿਤ ਅਤੇ ਕਰਨ ਜੌਹਰ ਜੱਜ ਕਰਨਗੇ। ਇਸ ਤੋਂ ਇਲਾਵਾ ਸੀਜ਼ਨ 10 ਦਾ ਪਹਿਲਾ ਐਪੀਸੋਡ 2 ਸਤੰਬਰ ਨੂੰ ਪ੍ਰਸਾਰਿਤ ਹੋਵੇਗਾ।

yuvraj singh with wife -m image From instagram

ਇਸ ਤੋਂ ਇਲਾਵਾ ਯੁਵਰਾਜ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੇਜ਼ਲ ਕੀਚ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਵਾਂ ਦੇ ਘਰ ਹਾਲ ਹੀ ‘ਚ ਇੱਕ ਬੇਟੇ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਵੀ ਕੁਝ ਦਿਨ ਪਹਿਲਾਂ ਦੋਵਾਂ ਨੇ ਸਾਂਝੀਆਂ ਕੀਤੀਆਂ ਸਨ । ਯੁਵਰਾਜ ਸਿੰਘ ਦੀ ਪਤਨੀ ਵਿਦੇਸ਼ੀ ਮੂਲ ਦੀ ਹੈ ।ਉਹ ਸਲਮਾਨ ਖ਼ਾਨ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆਈ ਸੀ ।

 

View this post on Instagram

 

A post shared by Yuvraj Singh (@yuvisofficial)

You may also like