ਨਵੀਂ ਪੰਜਾਬੀ ਫ਼ਿਲਮ 'ਜ਼ਿੱਦੀ ਜੱਟ' ਦਾ ਹੋਇਆ ਐਲਾਨ, ਖੜ੍ਹਕੇ ਦੜਕੇ ਤੇ ਐਂਟਰਟੇਨਮੈਂਟ ਨਾਲ ਹੋਵੇਗੀ ਭਰਪੂਰ

Written by  Aaseen Khan   |  October 30th 2019 02:51 PM  |  Updated: October 30th 2019 02:51 PM

 ਨਵੀਂ ਪੰਜਾਬੀ ਫ਼ਿਲਮ 'ਜ਼ਿੱਦੀ ਜੱਟ' ਦਾ ਹੋਇਆ ਐਲਾਨ, ਖੜ੍ਹਕੇ ਦੜਕੇ ਤੇ ਐਂਟਰਟੇਨਮੈਂਟ ਨਾਲ ਹੋਵੇਗੀ ਭਰਪੂਰ

ਸਿਮਰਜੀਤ ਸਿੰਘ ਹੁੰਦਲ ਪੰਜਾਬੀ ਸਿਨੇਮਾ ਦੇ ਅਜਿਹੇ ਨਿਰਦੇਸ਼ਕ ਅਤੇ ਲੇਖਕ ਜਿੰਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਅਤੇ ਵੱਖਰੇ ਵਿਸ਼ੇ ਵਾਲੀਆਂ ਫ਼ਿਲਮਾਂ ਦਿੱਤੀਆਂ ਹਨ। ਹੁਣ ਉਹਨਾਂ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਇਸ ਫ਼ਿਲਮ ਦਾ ਨਾਮ ਹੈ 'ਜ਼ਿੱਦੀ ਜੱਟ' ਜਿਸ 'ਚ ਕੁਲਜਿੰਦਰ ਸਿੱਧੂ ਅਤੇ ਰਾਂਝਾ ਵਿਕਰਮ ਸਿੰਘ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਰਨਿੰਗ ਹੌਰਸੇਸ ਫ਼ਿਲਮਜ਼ ਦੀ ਪੇਸ਼ਕਸ਼ ਇਹ ਫ਼ਿਲਮ ਸਿਮਰਨਜੀਤ ਸਿੰਘ ਹੁੰਦਲ ਦੀ ਕਹਾਣੀ, ਸਕਰੀਨਪਲੇਅ ਅਤੇ ਨਿਰਦੇਸ਼ਨ 'ਚ ਫ਼ਿਲਮਾਈ ਜਾਵੇਗੀ। ਅਗਲੇ ਸਾਲ ਯਾਨੀ 2020 'ਚ ਰਿਲੀਜ਼ ਤਰੀਕ ਤੈਅ ਕੀਤੀ ਗਈ ਹੈ।

ਹੋਰ ਵੇਖੋ : ਬਿਹਾਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਅਕਸ਼ੇ ਕੁਮਾਰ, 1 ਕਰੋੜ ਦੀ ਰਾਸ਼ੀ ਕਰਨਗੇ ਦਾਨ

ਸਿਮਰਨਜੀਤ ਸਿੰਘ ਇਸ ਤੋਂ ਪਹਿਲਾਂ ਜੱਟ ਬੋਆਏਜ਼-ਪੁੱਤ ਜੱਟਾਂ ਦੇ, 25 ਕਿੱਲ੍ਹੇ, ਰੱਬਾ ਰੱਬਾ ਮੀਂਹ ਵਰਸਾ, ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ। 8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਨਾਨਕਾ ਮੇਲ' ਦਾ ਨਿਰਦੇਸ਼ਨ ਵੀ ਪ੍ਰਿੰਸ ਕੰਵਲਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਹੁੰਦਲ ਨੇ ਮਿਲ ਕੇ ਕੀਤਾ ਹੈ। ਜ਼ਬਰਦਸਤ ਐਕਸ਼ਨ ਅਤੇ ਖੜ੍ਹਕੇ ਦੜਕੇ ਵਾਲੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਸਿਮਰਨਜੀਤ ਸਿੰਘ ਹੁੰਦਲ ਇਸ ਫ਼ਿਲਮ ਜ਼ਿੱਦੀ ਜੱਟ 'ਚ ਵੀ ਅਜਿਹਾ ਹੀ ਕੁਝ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network