ਜ਼ੋਰਾ ਰੰਧਾਵਾ ਨੇ ਅਜਮੇਰ ਸ਼ਰੀਫ 'ਚ ਚੜਾਈ ਚਾਦਰ,ਅਕੀਦਤ ਦੇ ਫੁੱਲ ਕੀਤੇ ਭੇਂਟ 

Written by  Shaminder   |  May 28th 2019 11:32 AM  |  Updated: May 28th 2019 11:32 AM

ਜ਼ੋਰਾ ਰੰਧਾਵਾ ਨੇ ਅਜਮੇਰ ਸ਼ਰੀਫ 'ਚ ਚੜਾਈ ਚਾਦਰ,ਅਕੀਦਤ ਦੇ ਫੁੱਲ ਕੀਤੇ ਭੇਂਟ 

ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਦੀ ਹੈ । ਜਿਸ 'ਚ ਉਹ ਰਾਜਸਥਾਨ ਸਥਿਤ ਖਵਾਜ਼ਾ ਮੁਈਨੁਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜਾਉਣ ਗਏ ਸਨ । ਰਾਜਸਥਾਨ ਸਥਿਤ ਅਜਮੇਰ ਸ਼ਰੀਫ 'ਚ ਉਨ੍ਹਾਂ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ "Feeling blessed to visit one of the most historical holy place in beautiful Rajasthan KHAWAJA GHARIB NAWAZ "

https://www.instagram.com/p/BxusZBgBe-i/

ਦੱਸ ਦੇਈੇਏ ਕਿ ਜ਼ੋਰਾ ਰੰਧਾਵਾ ਆਪਣੀ ਵੱਖਰੀ ਗਾਇਕੀ ਤੇ ਮਿਊਜ਼ਿਕ ਕਰਕੇ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ‘ਹਾਂ’ ਤੇ ‘ਇੰਚ‘ ਗੀਤ ਨਾਲ ਚਰਚਿਤ ਗਾਇਕ ਜ਼ੋਰਾ ਰੰਧਾਵਾ ਦਾ ਸਿੰਗਲ ਟਰੈਕ ’22 ਦਾ’ ਸਪੀਡ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਸੀ।ਇਸ ਗੀਤ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਨ੍ਹਾਂ ਦਾ ਟਾਈਮ ਆ ਵੀ ਗਿਆ ਸੀ ਪਰ ਫਿਰ ਇਕ ਦਮ ਉਹ ਕੁਝ ਸਮੇਂ ਦੇ ਲਈ ਕਿੱਥੇ ਗਾਇਬ ਹੋ ਗਏ ।

https://www.instagram.com/p/Bxmva9WB0ml/

ਜ਼ੋਰਾ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਲਗਾਤਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network