
ਵਾਸ਼ਿੰਗਟਨ ‘ਚ 19 ਸਾਲ ਦੇ ਟਿਕਟੌਕ ਸਟਾਰ (TikTok Star) ਦੀ ਮੌਤ (Death) ਹੋ ਗਈ ਹੈ । ਉਸ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਤਾਂ ਹਾਲੇ ਨਹੀਂ ਹੋ ਸਕਿਆ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਲਾਸ਼ ਇਕ ਮਾਲ ਦੀ ਪਾਰਕਿੰਗ ‘ਚ ਮਿਲੀ ਹੈ । ਇਸ ਤੋਂ ਪਹਿਲਾਂ ਕੂਪਰ ਨੋਰੀਗਾ (Cooper Noriega) ਨਾਂਅ ਦੇ ਇਸ ਸ਼ਖਸ ਨੇ ਇੱਕ ਵੀਡੀਓ ਟਵੀਟ ਕੀਤਾ ਸੀ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਵੀਡੀਓ ਵਾਇਰਲ
ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਸੀ ਕਿ "ਹੋਰ ਕੌਣ ਸੋਚ ਰਿਹਾ ਹੈ ਕਿ ਉਹ ਜਵਾਨੀ ਵਿੱਚ ਮਰ ਜਾਣਗੇ?" ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਫ਼ਿਲਹਾਲ ਇਸ ਟਿਕਟੌਕ ਸਟਾਰ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਪਾਇਆ ਹੈ ।

ਪਰ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਟਿਕਟੌਕ ਸਟਾਰ ਨੇ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਟਵੀਟ ਕੀਤਾ ਸੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਵਿਦੇਸ਼ੀ ਰੈਪ ਸਟਾਰ ਦਾ ਕਤਲ ਕਰ ਦਿੱਤਾ ਗਿਆ ਸੀ ।
ਜਿਸ ਤੋਂ ਬਾਅਦ ਇਸ ਟਿਕਟੌਕ ਸਟਾਰ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਕੂਪਰ ਨੋਰੀਗਾ ਦੇ ੧.੭ ਤੋਂ ਜਿਆਦਾ ਫਾਲੋਅਰਸ ਹਨ ।ਪੁਲਿਸ ਟਿਕਟੌਕ ਸਟਾਰ ਕੂਪਰ ਨੋਰੀਗਾ ਦੀ ਮੌਤ ਦੇ ਕਾਰਨਾਂ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।
View this post on Instagram