
21-year-old youth ties the knot with 52-year-old woman: ਵਿਆਹ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿਚ ਇਕ ਖਾਸ ਮੌਕਾ ਹੁੰਦਾ ਹੈ। ਵਿਆਹ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ, ਜੋ ਬਹੁਤ ਹੀ ਮਜ਼ਾਕੀਆ ਹੁੰਦੀਆਂ ਹਨ ਅਤੇ ਯੂਜ਼ਰਸ ਇਨ੍ਹਾਂ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਪਾਉਂਦੇ। ਹਾਲਾਂਕਿ, ਕੁਝ ਵਿਆਹ ਅਜਿਹੇ ਹਨ ਜੋ ਇੱਕ ਵੱਖਰੀ ਮਿਸਾਲ ਕਾਇਮ ਕਰਦੇ ਹਨ। ਅਜਿਹਾ ਹੀ ਇੱਕ ਵਿਆਹ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ। ਇਹ ਵਿਆਹ ਵਾਲਾ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਮਾਂ ਦੇ ਜਨਮਦਿਨ ‘ਤੇ ਸ਼ੇਅਰ ਕੀਤਾ ਕਿਊਟ ਜਿਹਾ ਵੀਡੀਓ,ਫੈਨਜ਼ ਲੁੱਟਾ ਰਹੇ ਨੇ ਪਿਆਰ

ਕਿਹਾ ਜਾਂਦਾ ਹੈ ਕਿ ਵਿਆਹ ਲਈ ਪਿਆਰ ਅਤੇ ਇੱਜ਼ਤ ਬਹੁਤ ਜ਼ਰੂਰੀ ਹੈ। ਵਿਆਹ ਇੱਕ ਵੱਡਾ ਫੈਸਲਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਦਾ ਫੈਸਲਾ ਬਹੁਤ ਧਿਆਨ ਨਾਲ ਲੈਣਾ ਚਾਹੀਦਾ ਹੈ। ਉਂਝ ਦਿਲ ਮਿਲ ਜਾਵੇ ਤਾਂ ਨਾ ਉਮਰ ਦੇ ਫ਼ਾਸਲੇ ਦਾ ਅਤੇ ਨਾ ਹੀ ਦਿੱਖ ਦਾ ਕੋਈ ਵਰਕ ਪੈਂਦਾ ਹੈ । ਇਸ ਪੋਸਟ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਵੱਖਰੀ ਵੀਡੀਓ ਦਿਖਾਉਣ ਜਾ ਰਹੇ ਹਾਂ। ਇਸ ਵਿਆਹ ਦੀ ਵੀਡੀਓ ਵਿੱਚ ਇੱਕ 21 ਸਾਲ ਦੇ ਲੜਕੇ ਨੇ 52 ਸਾਲ ਦੇ ਔਰਤ ਦੇ ਨਾਲ ਵਿਆਹ ਕੀਤਾ ਹੈ।

ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੜਕਾ ਕਹਿ ਰਿਹਾ ਹੈ ਕਿ ਮੇਰਾ ਵਿਆਹ ਹੋ ਗਿਆ ਹੈ। ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਬੰਦੇ ਦਾ ਦਿਲ ਦੇਖਿਆ ਜਾਂਦਾ, ਦਿਲ ਚੰਗਾ ਹੋਵੇ ਤਾਂ ਸਭ ਕੁਝ ਚੰਗਾ। ਜਦੋਂ ਕਿ 52 ਸਾਲਾ ਲਾੜੀ ਕਹਿ ਰਹੀ ਹੈ, ਮੈਨੂੰ ਉਸ 'ਤੇ ਪੂਰਾ ਭਰੋਸਾ ਹੈ। ਮੈਂ ਉਨ੍ਹਾਂ ਨੂੰ 3 ਸਾਲਾਂ ਤੋਂ ਦੇਖਿਆ ਹੈ। ਇਸ ਵੀਡੀਓ 'ਤੇ ਲੋਕਾਂ ਨੇ ਕਾਫੀ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ, ਤੈਨੂੰ ਆਪਣੀ ਮਾਂ ਦੇ ਬਰਾਬਰ ਦੀ ਔਰਤ ਨਾਲ ਵਿਆਹ ਕਰਨ ਵਿੱਚ ਸ਼ਰਮ ਨਹੀਂ ਆਉਂਦੀ। ਜਦੋਂ ਮਰਦ ਆਪਣੀ ਧੀ ਦੇ ਬਰਾਬਰ ਵਿਆਹ ਕਰ ਸਕਦਾ ਹੈ ਤਾਂ ਔਰਤ ਆਪਣੇ ਪੁੱਤਰ ਦੇ ਬਰਾਬਰ ਵਿਆਹ ਕਿਉਂ ਨਹੀਂ ਕਰ ਸਕਦੀ? ਇਸ ਤਰ੍ਹਾਂ ਇਸ ਵਿਆਹ ਨੂੰ ਲੈ ਕੇ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
