
Afsana Khan remembering Sidhu Moosewala : 29 ਨਵੰਬਰ ਯਾਨਿ ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਪੂਰੇ 6 ਮਹੀਨੇ ਬੀਤ ਚੁੱਕੇ ਹਨ। ਇਸ ਦੌਰਾਨ ਸਿੱਧੂ ਦੀ ਮੌਤ ਨੂੰ 6 ਮਹੀਨੇ ਪੂਰੇ ਹੋਣ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਭਾਵੁਕ ਹਨ। ਇਸ ਮੌਕੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਗਾਇਕਾ ਅਫਸਾਨਾ ਖ਼ਾਨ ਬੇਹੱਦ ਭਾਵੁਕ ਨਜ਼ਰ ਆਈ।

ਸਿੱਧੂ ਮੂਸੇਵਾਲਾ ਪੰਜਾਬ ਦੇ ਹੀ ਨਹੀਂ, ਦੇਸ਼ ਤੇ ਦੁਨੀਆ ਦੇ ਚਹੇਤੇ ਗਾਇਕ ਸਨ। ਸੋਸ਼ਲ ਮੀਡੀਆ 'ਤੇ ਵੀ ਵੱਡੀ ਗਿਣਤੀ 'ਚ ਸਿੱਧੂ ਦੀ ਫੈਨ ਫਾਲੋਇੰਗ ਹੈ। 29 ਮਈ 2022 ਨੂੰ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 29 ਨਵੰਬਰ ਯਾਨਿ ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਪੂਰੇ 6 ਮਹੀਨੇ ਬੀਤ ਚੁੱਕੇ ਹਨ। ਹਾਲੇ ਤੱਕ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਇਸ ਦੌਰਾਨ ਸਿੱਧੂ ਦੀ ਮੌਤ ਨੂੰ 6 ਮਹੀਨੇ ਪੂਰੇ ਹੋਣ ‘ਤੇ ਪੰਜਾਬੀ ਇੰਡਸਟਰੀ ਗਮਜ਼ਦਾ ਨਜ਼ਰ ਆ ਰਹੀ ਹੈ। ਅਫਸਾਨਾ ਖਾਨ ਤੇ ਹੋਰਨਾਂ ਕਈ ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ।
ਇਸ ਮੌਕੇ 'ਤੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਵੀ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਨਜ਼ਰ ਆਈ। ਸਭ ਜਾਣਦੇ ਹਨ ਕਿ ਸਿੱਧੂ ਮੂਸੇਵਾਲਾ ਅਫਸਾਨਾ ਖ਼ਾਨ ਨੂੰ ਭੈਣ ਮੰਨਦੇ ਸੀ ਅਤੇ ਹਾਲੇ ਤੱਕ ਅਫਸਾਨਾ ਸਿੱਧੂ ਦੀ ਮੌਤ ਦੇ ਗਮ ਤੋਂ ਉੱਭਰ ਨਹੀਂ ਸਕੀ ਹੈ।

ਇਸ ਮੌਕੇ ‘ਤੇ ਅਫਸਾਨਾ ਖ਼ਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਅਫਸਾਨਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, “ਅੱਜ ਬਾਈ ਤੈਨੂੰ ਗਏ 6 ਮਹੀਨੇ ਹੋ ਗਏ, ਪਰ ਸਾਨੂੰ ਹਾਲੇ ਵੀ ਯਕੀਨ ਨਹੀਂ। ਇੱਦਾਂ ਲੱਗਦਾ ਹੈ ਕਿ ਜਿਵੇਂ ਤੂੰ ਸਾਡੇ ਵਿੱਚ ਅੱਜ ਮੌਜੂਦ ਆ। ਜਿੰਨਾ ਚਿਰ ਸਰੀਰ ‘ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ। ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹੇਗਾ।”

ਹੋਰ ਪੜ੍ਹੋ: ਅਨੰਨਿਆ ਪਾਂਡੇ ਨੂੰ ਮੁੜ ਨਜ਼ਰਅੰਦਾਜ਼ ਕਰਦੇ ਨਜ਼ਰ ਆਏ ਆਰੀਅਨ ਖ਼ਾਨ, ਵੇਖੋ ਵਾਇਰਲ ਵੀਡੀਓ
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ 6 ਮਹੀਨੇ ਬਾਅਦ ਹਾਲੇ ਤੱਕ ਵੀ ਮੁੱਖ ਦੋਸ਼ੀ ਗੋਲਡੀ ਬਰਾੜ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹੈ। ਸਿੱਧੂ ਦਾ ਪਰਿਵਾਰ ਤੇ ਚਾਹੁਣ ਵਾਲੇ ਲਗਾਤਾਰ ਗਾਇਕ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
View this post on Instagram