
Aryan Khan ignores Ananya Pandey: ਬਾਲੀਵੁੱਡ ਸੈਲੇਬਸ ਜਿੱਥੇ ਵੀ ਜਾਂਦੇ ਹਨ, ਪੈਪਰਾਜ਼ੀਸ ਉਨ੍ਹਾਂ ਦੀਆਂ ਤਸਵੀਰਾਂ ਲੈਣ ਦਾ ਮੌਕਾ ਨਹੀਂ ਛੱਡਦੇ। ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿਉਂ ਵਾਇਰਲ ਹੋ ਰਹੀ ਹੈ ਆਓ ਜਾਣਦੇ ਹਾਂ ਇਸ ਖ਼ਬਰ ਵਿੱਚ।

ਕਦੇ-ਕਦੇ ਬਾਲੀਵੁੱਡ ਸੈਲੇਬਸ ਕੁਝ ਅਜਿਹਾ ਕਰ ਦਿੰਦੇ ਹਨ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗਦਾ ਹੈ ਅਤੇ ਫਿਰ ਉਹ ਟ੍ਰੋਲ ਹੋਣ ਲੱਗਦੇ ਹਨ। ਹਾਲ ਹੀ 'ਚ ਕੁਝ ਅਜਿਹਾ ਹੀ ਹੋਇਆ ਹੈ।
ਅਸਲ 'ਚ ਅਨੰਨਿਆ ਪਾਂਡੇ ਅਤੇ ਆਰੀਅਨ ਖ਼ਾਨ ਦੀ ਦੋਸਤੀ ਬਾਰੇ ਤਾਂ ਹਰ ਕੋਈ ਜਾਣਦਾ ਹੈ। ਕਈ ਮੌਕਿਆਂ 'ਤੇ ਅਨੰਨਿਆ ਪਾਂਡੇ ਇਹ ਵੀ ਦੱਸ ਚੁੱਕੀ ਹੈ ਕਿ ਉਹ ਆਰੀਅਨ ਖ਼ਾਨ ਨੂੰ ਪਸੰਦ ਕਰਦੀ ਹੈ। ਹਾਲਾਂਕਿ ਹੁਣ ਦੋਵਾਂ ਵਿਚਾਲੇ ਪਹਿਲਾਂ ਵਰਗੀ ਦੋਸਤੀ ਨਹੀਂ ਹੈ। ਇਸ ਦਾ ਸਬੂਤ ਹਾਲ ਹੀ 'ਚ ਦੇਖਣ ਨੂੰ ਮਿਲਿਆ।

ਸੋਸ਼ਲ ਮੀਡੀਆ ਉੱਤੇ ਆਰੀਅਨ ਖ਼ਾਨ ਅਤੇ ਅਨੰਨਿਆ ਪਾਂਡੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਨੰਨਿਆ ਪਾਂਡੇ ਆਰੀਅਨ ਖ਼ਾਨ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ, ਪਰ ਆਰੀਅਨ ਨੇ ਉਸ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੱਤਾ। ਆਰੀਅਨ ਦੇ ਅਜਿਹੇ ਵਿਵਹਾਰ ਤੋਂ ਬਾਅਦ ਅਨੰਨਿਆ ਸਿੱਧੀ ਜਾ ਕੇ ਆਪਣੀ ਕਾਰ 'ਚ ਬੈਠ ਗਈ। ਇਸ ਦੌਰਾਨ ਅਨੰਨਿਆ ਦੇ ਚਿਹਰੇ 'ਤੇ ਉਦਾਸੀ ਸਾਫ ਦਿਖਾਈ ਦੇ ਰਹੀ ਸੀ।

ਹੋਰ ਪੜ੍ਹੋ: ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਿਹਾ ਬੱਚਾ ਹੈ ਅੱਜ ਬਾਲੀਵੁੱਡ ਦਾ ਸੁਪਰ ਸਟਾਰ, ਕੀ ਤੁਸੀਂ ਪਛਾਣਿਆ ?
ਇਸ ਤੋਂ ਪਹਿਲਾਂ ਵੀ ਅਨੰਨਿਆ ਪਾਂਡੇ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਦੋਵੇਂ ਪਾਰਟੀ ਵਿੱਚ ਪਹੁੰਚੇ ਸਨ ਅਤੇ ਉੱਥੇ ਆਰੀਅਨ ਖ਼ਾਨ ਨੇ ਅਨੰਨਿਆ ਨੂੰ ਸਭ ਦੇ ਸਾਹਮਣੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਹਾਲਾਂਕਿ, ਅਨੰਨਿਆ ਨੇ ਆਰੀਅਨ ਦੇ ਜਨਮਦਿਨ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਅਨੰਨਿਆ ਕੌਫੀ ਵਿਦ ਕਰਨ ਦੇ ਸੈੱਟ 'ਤੇ ਪਹੁੰਚੀ ਸੀ, ਇਥੇ ਉਸ ਨੇ ਆਰੀਅਨ ਖ਼ਾਨ ਨੂੰ ਆਪਣਾ ਕ੍ਰਸ਼ ਦੱਸਿਆ ਸੀ।
View this post on Instagram