
Bollywood Celebs childhood pics: ਬਾਲੀਵੁੱਡ ਸੈਲੇਬਸ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ਼ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਫੈਨਜ਼ ਹਮੇਸ਼ਾ ਹੀ ਆਪਣੇ ਚਹੇਤੇ ਕਲਾਕਾਰਾਂ ਦੀ ਨਿੱਜ਼ੀ ਜ਼ਿੰਦਗੀ ਨਾਲ ਜੁੜਿਆਂ ਗੱਲਾਂ ਜਾਨਣ ਲਈ ਉਤਸ਼ਾਹਿਤ ਰਹਿੰਦੇ ਹਨ। ਬਾਲੀਵੁੱਡ ਸੈਲੇਬਸ ਬਾਰੇ ਕੋਈ ਵੀ ਖ਼ਬਰ ਆਉਂਦੇ ਹੀ ਤੇਜ਼ੀ ਨਾਲ ਫੈਲ ਜਾਂਦੀ ਹੈ ਭਾਵੇਂ ਇਹ ਬਚਪਨ ਦੀ ਫੋਟੋ ਹੋਵੇ ਜਾਂ ਕਿਸੇ ਬਾਲੀਵੁੱਡ ਸੈਲੀਬ੍ਰੀਟੀ ਦੀ ਥ੍ਰੋਬੈਕ ਫੋਟੋ।

ਅੱਜ ਅਸੀਂ ਤੁਹਾਨੂੰ ਇੱਕ ਹੋਰ ਫੋਟੋ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਪਛਾਨਣਾ ਹੈ ਕੀ ਇਹ ਤਸਵੀਰ ਕਿਸ ਦੀ ਹੈ। ਇਸ ਤਸਵੀਰ ਵਿੱਚ ਇੱਕ ਕਿਊਟ ਬੱਚਾ ਨਜ਼ਰ ਆ ਰਿਹਾ ਹੈ। ਜੋ ਕਿ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਡਾਂਸ ਪਰਫਾਰਮੈਂਸ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਇਹ ਮਾਸੂਮ ਬੱਚਾ ਅੱਜ ਬਾਲੀਵੁੱਡ ਦਾ ਵੱਡਾ ਸਟਾਰ ਬਣ ਚੁੱਕਾ ਹੈ। ਹਾਲ ਹੀ ਵਿੱਚ ਇਸ ਅਦਾਕਾਰ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕਈ ਚੰਗੇ ਕਿਰਦਾਰ ਨਿਭਾਉਣ ਲਈ ਬੈਸਟ ਐਕਟਰ ਦਾ ਅਵਾਰਡ ਵੀ ਹਾਸਿਲ ਕੀਤਾ ਹੈ।

ਇਸ ਬਾਲੀਵੁੱਡ ਅਦਾਕਾਰ ਨੇ ਆਪਣੀ ਸਾਦਗੀ ਦੇ ਨਾਲ ਆਪਣੇ ਫੈਨਜ਼ ਦੇ ਦਿਲ ਵਿੱਚ ਖ਼ਾਸ ਥਾਂ ਬਣਾਈ ਹੈ। ਇਸ ਅਦਾਕਾਰ ਨੇ ਇੱਕ ਸਧਾਰਨ ਵਿਅਕਤੀ ਤੋਂ ਇੱਕ ਬਾਲੀਵੁੱਡ ਸਟਾਰ ਬਨਣ ਦਾ ਸਫ਼ਰ ਆਪਣੀ ਮਿਹਨਤ ਤੇ ਲਗਨ ਨਾਲ ਪੂਰਾ ਕੀਤਾ ਹੈ ਅਤੇ ਅੱਜ ਇਹ ਇੱਕ ਕਾਮਯਾਬ ਬਾਲੀਵੁੱਡ ਸੁਪਰ ਸਟਾਰ ਦੇ ਰੂਪ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ।
ਇੰਨਾ ਹੀ ਨਹੀਂ ਇਹ ਸਟਾਰ ਖ਼ਾਸ ਕਿਰਦਾਰ ਨਿਭਾਉਣ ਲਈ ਅੱਜ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੀ ਵੀ ਪਹਿਲੀ ਪਸੰਦ ਬਣ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਸਟਾਰ ਕੌਣ ਹੈ।

ਹੋਰ ਪੜ੍ਹੋ: ਸਿਲਵਰ ਪੇਸਟਲ ਸਾੜ੍ਹੀ 'ਚ ਬੇਹੱਦ ਗਲੈਮਰਸ ਨਜ਼ਰ ਆਈ ਕੈਟਰੀਨਾ ਕੈਫ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ
ਦਰਅਸਲ ਸਕੂਲ ਦੇ ਪ੍ਰੋਗਰਾਮ ਵਿੱਚ ਡਾਂਸ ਪਰਫਾਰਮੈਂਸ ਦਿੰਦਾ ਹੋਇਆ ਨਜ਼ਰ ਆਉਣ ਵਾਲਾ ਇਹ ਬੱਚਾ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਹਨ। ਵਿੱਕੀ ਕੌਸ਼ਲ ਦਾ ਨਾਮ ਅੱਜ ਇੰਡਸਟਰੀ ਦੇ ਟਾਪ ਅਦਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਚੁੱਕਾ ਹੈ ਤੇ ਉਹ ਆਪਣੀ ਸਾਦਗੀ ਤੇ ਮਸਤੀ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ।