66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਬੁਲਬੁਲ ਸਾਹਾ ਨਾਲ ਕਰਵਾਇਆ ਵਿਆਹ

written by Pushp Raj | May 03, 2022

66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ 2 ਮਈ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਆਪਣੇ ਤੋਂ 28 ਸਾਲ ਛੋਟੀ ਬੁਲਬੁਲ ਸਾਹਾ ਨਾਲ ਵਿਆਹ ਕੀਤਾ। ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਸਾਬਕਾ ਕ੍ਰਿਕਟਰ ਅਰੁਣ ਲਾਲ ਅਤੇ ਬੁਲਬੁਲ ਸਾਹਾ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਅਰੁਣ ਲਾਲ ਆਪਣੀ ਪਹਿਲੀ ਪਤਨੀ ਰੀਨਾ ਤੋਂ ਵੱਖ ਹੋ ਗਏ ਸਨ। ਖਬਰਾਂ ਮੁਤਾਬਕ ਉਨ੍ਹਾਂ ਨੇ ਆਪਣੇ ਦੂਜੇ ਵਿਆਹ ਲਈ ਪਹਿਲੀ ਪਤਨੀ ਰੀਨਾ ਦੀ ਸਹਿਮਤੀ ਲਈ ਹੈ।


ਅਰੁਣ ਲਾਲ ਨੇ ਬੁਲਬੁਲ ਸਾਹਾ ਨਾਲ ਵਿਆਹ ਕੀਤਾ ਹੈ, ਜੋ ਕਿ ਪੇਸ਼ੇ ਤੋਂ ਅਧਿਆਪਕ ਹੈ। ਇਸ ਦੌਰਾਨ ਅਰੁਣ ਲਾਲ, ਪਹਿਲੀ ਪਤਨੀ ਰੀਨਾ ਦੀ ਬੀਮਾਰੀ ਕਾਰਨ ਦੂਜੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਦੇਖਭਾਲ ਕਰਨਗੇ।
ਰੁਣ ਅਤੇ ਬੁਲਬੁਲ ਸੋਮਵਾਰ (2 ਮਈ) ਨੂੰ ਸ਼ਾਮ 7 ਵਜੇ ਕੋਲਕਾਤਾ ਦੇ ਪੀਅਰਲੇਸ INN ਵਿਖੇ ਵਿਆਹ ਕਰਵਾ ਲਿਆ। ਜਦੋਂ ਕਿ ਅਰੁਣ ਲਾਲ ਨੇ ਜੈਕੇਟ ਅਤੇ ਕੁੜਤਾ ਪਜਾਮਾ ਪਾਇਆ, ਬੁਲਬੁਲ ਨੇ ਸਾੜ੍ਹੀ ਪਾਈ ਹੋਈ ਸੀ।

ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਉਨ੍ਹਾਂ ਦੇ ਹਲਦੀ ਸਮਾਰੋਹ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ, ਜਦੋਂ ਉਨ੍ਹਾਂ ਨੇ ਪੀਲੇ ਰੰਗ ਦਾ ਪਹਿਰਾਵਾ ਪਾਇਆ ਸੀ। ਤਸਵੀਰਾਂ 'ਚ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਵਿਆਹ ਦਾ ਇਨਵੀਟੇਸ਼ਨ ਕਾਰਡ ਵੀ ਬਹੁਤ ਵਾਇਰਲ ਹੋਇਆ ਸੀ।

ਹੋਰ ਪੜ੍ਹੋ : ਸਿੰਗਰ ਤੋਂ ਸ਼ੈਫ ਬਣੇ ਗੁਰੂ ਰੰਧਾਵਾ, ਪਿਜ਼ਾ ਬਣਾਉਂਦੇ ਹੋਏ ਦੀ ਵੀਡੀਓ ਹੋਈ ਵਾਇਰਲ

ਬੁਲਬੁਲ ਸਾਹਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਜੋੜੀ ਦੇ ਵਿਆਹ ਸਮਾਰੋਹ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ।

ਅਰੁਣ ਲਾਲ ਇਸ ਸਮੇਂ ਬੰਗਾਲ ਟੀਮ ਦੇ ਮੁੱਖ ਕੋਚ ਹਨ। ਜਦੋਂ ਤੋਂ ਉਨ੍ਹਾਂ ਨੇ ਕੋਚ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਟੀਮ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਨੇ 2019-20 ਰਣਜੀ ਟਰਾਫੀ ਦੇ ਫਾਈਨਲ ਵਿੱਚ ਵੀ ਥਾਂ ਬਣਾਈ।

You may also like