
93-year-old granny viral video: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓ ਯੂਜ਼ਰਸ ਨੂੰ ਹੈਰਾਨ ਕਰ ਦਿੰਦੀਆਂ ਨੇ ਤੇ ਕੁਝ ਦਿਲ ਜਿੱਤ ਲੈਂਦੀਆਂ ਨੇ। ਅਜਿਹਾ ਹੀ ਇੱਕ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜਿਸ ਨੂੰ ਦੇਖਕੇ ਤੁਹਾਡਾ ਵੀ ਦਿਨ ਬਣਨ ਜਾਵੇਗਾ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ 93 ਸਾਲਾ ਦਾਦੀ ਖੂਬ ਮਸਤੀ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ,ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਹੋਇਆ ਰੈਪਅੱਪ, ਦੇਖੋ ਤਸਵੀਰਾਂ

93 ਸਾਲਾ ਦਾਦੀ ਸ਼ੰਮੀ ਕਪੂਰ ਅਤੇ ਵੈਜਯੰਤੀ ਮਾਲਾ ਦੇ ਮਸ਼ਹੂਰ ਗੀਤ 'ਓ ਜਾਨੇ ਤਮੰਨਾ ਕਿਧਰ ਜਾ ਰਹੀ ਹੋ' 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਪਿੱਛੇ ਡਾਂਸ ਕਰਦੇ ਹੋਏ ਸਾਥ ਦੇ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦਾਦੀ ਨੇ ਨਾਈਟੀ ਪਾਈ ਹੋਈ ਹੈ ਅਤੇ ਸ਼ਾਲ ਵੀ ਲਈ ਹੋਈ ਹੈ। ਇਸ ਪਿਆਰੇ ਜਿਹੇ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਭਾਵੇਂ ਦਾਦੀ ਦੇ ਸਾਰੇ ਵਾਲ ਚਿੱਟੇ ਹੋ ਗਏ ਹਨ, ਪਰ ਉਨ੍ਹਾਂ ਦਾ ਜੋਸ਼ ਦੇਖਣ ਵਾਲਾ ਹੈ। ਉਹ ਗੀਤ ਦੇ ਬੋਲਾਂ ਦੇ ਨਾਲ ਕਮਾਲ ਦੇ ਡਾਂਸ ਸਟੈਪ ਕਰ ਰਹੀ ਹੈ। ਇਸ ਵੀਡੀਓ ਨੂੰ ਨਰਿੰਦਰ ਸਿੰਘ ਨਾਂ ਦੇ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਉਸ ਨੇ ਇਸ ਦਾ ਕੈਪਸ਼ਨ ਦਿੱਤਾ ਹੈ, '93 ਸਾਲ ਦੀ ਉਮਰ 'ਚ ਦਾਦੀ 'ਤੇ ਸ਼ੰਮੀ ਕਪੂਰ ਦਾ ਜਾਦੂ...’ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਦਾਦੀ 'ਤੇ ਕਾਫੀ ਪਿਆਰ ਵੀ ਲੁੱਟਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਦਾਦੀ ਜੀ ਤੁਹਾਨੂੰ ਬਹੁਤ ਸਾਰਾ ਪਿਆਰ। ਇੱਕ ਹੋਰ ਨੇ ਲਿਖਿਆ, ਦਾਦੀ ਬਹੁਤ ਖੂਬਸੂਰਤ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਖੁਸ਼ ਰਹਿਣ ਦੀ ਕੋਈ ਉਮਰ ਨਹੀਂ ਹੁੰਦੀ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਾ ਕੇ ਦੇ ਸਕਦੇ ਹੋ।

93 साल की उम्र में दादी पर चढ़ा शम्मी कपूर का जादू...
बदन पे सितारे लपेटे हुये गाने पर जमकर थिरक रही दादी...#Viral #Dance #ShammiKapoor pic.twitter.com/HCLW9cTahU— Narendra Singh (@NarendraNeer007) December 5, 2022