ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ

written by Shaminder | August 09, 2021

ਅਦਾਕਾਰਾ ਸ਼ਿਲਪਾ ਸ਼ੈੱਟੀ  (Shilpa Shetty) ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ । ਜਿੱਥੇ ਉਸ ਦਾ ਪਤੀ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ। ਉੱਥੇ ਹੀ ਸ਼ਿਲਪਾ ਸ਼ੈੱਟੀ (Shilpa Shetty) ਅਤੇ ਉਸ ਦੀ ਮਾਂ ਸੁਨੰਦਾ ਦੇ ਖਿਲਾਫ ਲਖਨਊ ‘ਚ ਕਰੋੜਾਂਦੀ ਠੱਗੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ । ਹੁਣ ਲਖਨਊ ਪੁਲਿਸ ਸ਼ਿਲਪਾ ਅਤੇ ਉਸ ਦੀ ਮਾਂ ਤੋਂ ਪੁੱਛਗਿੱਛ ਦੇ ਲਈ ਮੁੰਬਈ ਜਾ ਰਹੀ ਹੈ ।ਖ਼ਬਰਾਂ ਮੁਤਾਬਕ ਲਖਨਊ ਦੇ ਇੱਕ ਵਪਾਰੀ ਨੇ ਸ਼ਿਲਪਾ ਅਤੇ ਉਸ ਦੀ ਮਾਂ ਦੇ ਖਿਾਲਫ ਇਹ ਕੇਸ ਦਰਜ ਕਰਵਾਇਆ ਹੈ ।

Shilpa With Mother-min Image From Instagram

ਹੋਰ ਪੜ੍ਹੋ : ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ 

ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ 'ਤੇ ਠੱਗੀ ਦਾ ਦੋਸ਼ ਲਗਾ ਕੇ ਲਖਨਊ ਦੇ ਵਪਾਰੀ ਨੇ ਕੇਸ ਦਰਜ  ਕਰਵਾਇਆ ਹੈ। ਲਖਨਊ ਦੇ ਹਜ਼ਰਤਗੰਜ ਤੇ ਗੋਮਤੀਨਗਰ ਦੇ ਵਿਭੂਤੀ ਖੰਡ ਥਾਣੇ 'ਚ ਕੇਸ ਦਰਜ ਹੈ। ਇਸੇ ਤਹਿਤ ਲਖਨਊ ਦੀ ਪੁਲਿਸ ਟੀਮ ਸੋਮਵਾਰ ਨੂੰ ਮੁੰਬਈ ਰਵਾਨਾ ਹੋਈ। ਲਖਨਊ ਪੁਲਿਸ ਦੀ ਟੀਮ ਇਸ ਕਰੋੜਾਂ ਦੀ ਠੱਗੀ ਮਾਮਲੇ 'ਚ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ।

Shilpa Shetty -min Image From instagram

ਫਿਲਮ ਅਦਾਕਾਰਾ  ਸ਼ਿਲਪਾ ਸ਼ੈੱਟੀ ਫਿਲਮਾਂ ਤੇ ਐਡ ਫਿਲਮਾਂ 'ਚ ਅਦਾਕਾਰੀ ਕਰਨ ਸਮੇਤ ਕਈ ਕਾਰੋਬਾਰ ਵੀ ਚਲਾਉਂਦੀ ਹੈ। ਸ਼ਿਲਪਾ ਸ਼ੈੱਟੀ ਆਇਓਸਿਸ ਵੈੱਲਨੈੱਸ ਸੈਂਟਰ ਇਕ ਫਿਟਨੈੱਸ ਚੇਨ ਚਲਾਉਂਦੀ ਹੈ । ਇਸ ਕੰਪਨੀ ਦੀ ਚੇਅਰਪਰਸਨ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ਸੁਨੰਦਾ ਡਾਇਰੈਕਟਰ ਹੈ।

 

0 Comments
0

You may also like