ਰਾਨੂੰ ਮੰਡਲ ਦੇ ਜੀਵਨ ’ਤੇ ਬਣਨ ਜਾ ਰਹੀ ਹੈ ਫ਼ਿਲਮ, ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਹੋਈ ਸੀ ਮਸ਼ਹੂਰ

written by Rupinder Kaler | September 04, 2021

ਰੇਲਵੇ ਪਲੇਟਫਾਰਮ ‘ਤੇ ਗਾਣਾ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ (ranu-mondal) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਕਿਉਂਕਿ ਉਸ ਦੇ ਜੀਵਨ ਤੇ ਫ਼ਿਲਮ ਬਣਨ ਜਾ ਰਹੀ ਹੈ । ਖਬਰਾਂ ਦੀ ਮੰਨੀਏ ਤਾਂ ਰਾਨੂੰ ਮੰਡਲ (ranu-mondal)ਦੇ ਜੀਵਨ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਦਿਖਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਮ ਦਾ ਨਾਂ ‘ਮਿਸ ਰਾਨੂ ਮਾਰੀਆ’ ਹੋਵੇਗਾ ਜਿਸਦਾ ਨਿਰਦੇਸ਼ਨ ਹਰਸ਼ਿਕੇਸ਼ ਮੰਡਲ ਕਰ ਰਹੇ ਹਨ।

Pic Courtesy: Instagram

ਹੋਰ ਪੜ੍ਹੋ :

ਜਦੋਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੰਦਾਂ ਨਾਲ ਰਿਬਨ ਕੱਟ ਕੇ ਦੁਕਾਨ ਦਾ ਕੀਤਾ ਉਦਘਾਟਨ, ਵੀਡੀਓ ਵਾਇਰਲ

Pic Courtesy: Instagram

ਅਦਾਕਾਰਾ ਇਸ਼ਿਕਾ ਡੇ ਫਿਲਮ ਵਿੱਚ ਰਾਨੂੰ ਦਾ ਕਿਰਦਾਰ ਨਿਭਾਏਗੀ । ਇਸ਼ਿਕਾ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕੋਲਕਾਤਾ ਅਤੇ ਮੁੰਬਈ ਵਿੱਚ ਕੀਤੀ ਜਾਵੇਗੀ। ਇਸ਼ਿਕਾ ਫਿਲਮ ‘ਲਾਲ ਕਪਤਾਨ’ ਅਤੇ ਵੈਬ ਸੀਰੀਜ਼ ‘ਸੈਕਰਡ ਗੇਮਸ’ ‘ਚ ਨਜ਼ਰ ਆ ਚੁੱਕੀ ਹੈ। ਖਬਰਾਂ ਦੀ ਮੰਨੀਏ ਤਾਂ ਨਿਰਦੇਸ਼ਕ ਹਿਮੇਸ਼ ਰੇਸ਼ਮੀਆ ਨਾਲ ਸੰਪਰਕ ਕਰ ਰਹੇ ਹਾਂ।

Pic Courtesy: Instagram

ਉਨ੍ਹਾਂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਪ੍ਰਾਪਤ ਨਹੀਂ ਕੀਤੀ ਗਈ ਹੈ, ਪਰ ਉਮੀਦ ਕੀਤੀ ਜਾਂਦੀ ਹੈ ਕਿ ਜਵਾਬ ਸਕਾਰਾਤਮਕ ਰਹੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕਾਂ ਨੇ ਰਾਨੂ ਮੰਡਲ (ranu-mondal) ਨੂੰ ਲਤਾ ਮੰਗੇਸ਼ਕਰ ਦਾ ਗੀਤ ‘ਏਕ ਪਿਆਰ ਕਾ ਨਗਮਾ ਹੈ’ ਗਾਉਂਦੇ ਸੁਣਿਆ ਅਤੇ ਵੀਡੀਓ ਨੂੰ ਬਹੁਤ ਸ਼ੇਅਰ ਕੀਤਾ, ਜਿਸ ਤੋਂ ਬਾਅਦ ਸੰਗੀਤਕਾਰ ਅਤੇ ਗਾਇਕ ਹਿਮੇਸ਼ ਰੇਸ਼ਮੀਆ ਨੇ ਉਸਨੂੰ ਇੱਕ ਮੌਕਾ ਦਿੱਤਾ। ਪਰ ਬਾਅਦ ਵਿੱਚ ਰਾਨੂ ਮੰਡਲ ਫਿਰ ਗਾਇਬ ਹੋ ਗਏ।

 

0 Comments
0

You may also like