ਆਨੰਦ ਚੌਕਸੇ ਨਾਂਅ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਤੋਹਫੇ 'ਚ ਦਿੱਤਾ ਤਾਜ ਮਹਿਲ ਵਰਗਾ ਘਰ

written by Pushp Raj | November 24, 2021 06:05pm

ਜੇਕਰ ਇਹ ਕਿਹਾ ਜਾਵੇ ਕਿ ਆਗਰਾ ਵਾਂਗ ਹੀ ਇੱਕ ਹੋਰ ਤਾਜ ਮਹਿਲ ਮੱਧ ਪ੍ਰਦੇਸ਼ ਵਿੱਚ ਵੀ ਸਥਿਤ ਹੈ ਤਾਂ ਕੀ ਤੁਸੀਂ ਯਕੀਨ ਕਰੋਗੇ ? ਸ਼ਾਇਦ ਨਹੀਂ, ਪਰ ਇਹ ਸੱਚ ਹੈ। ਕਿਉਂਕਿ ਇਥੋਂ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਤਾਜ ਮਹਿਲ ਵਰਗਾ ਘਰ (House like Taj Mahal) ਤੋਹਫੇ ਵਿੱਚ ਦਿੱਤਾ ਹੈ। ਇਸ ਘਰ ਦੀ ਦਿੱਖ ਹੁਬਹੂ ਆਗਰਾ 'ਚ ਸਥਿਤ ਤਾਜ ਮਹਿਲ ਵਰਗੀ ਹੈ।

HOME LIKE TAJ MAHAL Image Source: twitter

ਆਗਰਾ 'ਚ ਸਥਿਤ ਤਾਜ ਮਹਿਲ ਨੂੰ ਪਿਆਰ ਦੀ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ ਲਈ ਕਈ ਦਹਾਕੇ ਪਹਿਲਾਂ ਬਣਵਾਇਆ ਸੀ।

ਤਾਜ ਮਹਿਲ ਵਾਂਗ ਆਪਣੇ ਘਰ ਦੀ ਉਸਾਰੀ ਕਰਵਾਉਣ ਵਾਲੇ ਇਸ ਵਿਅਕਤੀ ਦਾ ਨਾਂਅ ਆਨੰਦ ਚੌਕਸੇ ਹੈ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਹਮੇਸ਼ਾ ਆਖਦੀ ਸੀ ਕਿ ਆਗਰਾ ਵਾਂਗ ਹੀ ਮੱਧ ਪ੍ਰਦੇਸ਼ 'ਚ ਸਥਿਤ ਉਨ੍ਹਾਂ ਦੇ ਸ਼ਹਿਰ ਬੁਰਹਾਨਪੁਰ ਵਿਖੇ ਤਾਜ ਮਹਿਲ ਕਿਉਂ ਨਹੀਂ ਹੈ। ਕਿਉਂਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਹਨ ਉਹ ਆਗਰਾ ਜਾ ਕੇ ਤਾਜ ਮਹਿਲ ਵੇਖ ਸਕਦੇ ਹਨ ਤੇ ਜਿਨ੍ਹਾਂ ਕੋਲ ਪੈਸੇ ਨਹੀਂ ਹਨ, ਉਹ ਉਥੇ ਘੁੰਮਣ ਨਹੀਂ ਜਾ ਸਕਦੇ।

ਹੋਰ ਪੜ੍ਹੋ : ਭਾਰਤੀ ਤੇ ਹਰਸ਼ ਦੀ ਜੋੜੀ ਨਵੇਂ ਸ਼ੋਅ ਰਾਹੀਂ ਪਾਵੇਗੀ ਧਮਾਲ

ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਆਨੰਦ ਨੇ ਆਪਣੇ ਸ਼ਹਿਰ ਵਿੱਚ ਹੀ ਤਾਜ ਮਹਿਲ ਵਾਂਗ ਇੱਕ ਘਰ ਤਿਆਰ ਕਰ ਦਿੱਤਾ। ਇਸ ਘਰ ਵਿੱਚ ਉਸ ਨੇ ਖ਼ਾਸ ਇੰਟੀਰਿਅਰ ਦੀ ਵਰਤੋਂ ਕੀਤੀ। ਇਸ ਘਰ ਨੂੰ ਬਣਾਉਣ ਵਿੱਚ ਤਕਰੀਬਨ 3 ਸਾਲ ਤੱਕ ਦਾ ਸਮਾਂ ਲੱਗਾ ਹੈ। ਇਸ ਘਰ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਰਾਤ ਦੇ ਸਮੇਂ ਇਹ ਘਰ ਤਾਜ ਮਹਿਲ ਵਾਂਗੂ ਹੀ ਰੌਸ਼ਨ ਨਜ਼ਰ ਆਉਂਦਾ ਹੈ। ਇਸ ਘਰ ਦੀ ਸਜਾਵਟ ਵੀ ਇੱਕ ਮਹਿਲ ਵਾਂਗ ਕੀਤੀ ਗਈ ਹੈ ਤਾਂ ਜੋ ਇਸ ਘਰ ਵਿੱਚ ਤਾਜ ਮਹਿਲ ਦੀ ਝਲਕ ਨਜ਼ਰ ਆਵੇ। ਇਥੇ ਆਉਣ ਵਾਲਾ ਹਰ ਵਿਅਕਤੀ ਇਹ ਮਹਿਸੂਸ ਕਰ ਸਕੇ ਜਿਵੇਂ ਕੀ ਉਹ ਤਾਜ ਮਹਿਲ ਵੇਖਣ ਲਈ ਆਇਆ ਹੈ।

ਇਸ ਘਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇਂ ਕੁਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਪਹਿਚਾਣ’ ਜਲਦ ਹੋਵੇਗਾ ਰਿਲੀਜ਼

You may also like