ਭਾਰਤੀ ਤੇ ਹਰਸ਼ ਦੀ ਜੋੜੀ ਨਵੇਂ ਸ਼ੋਅ ਰਾਹੀਂ ਪਾਵੇਗੀ ਧਮਾਲ

Written by  Pushp Raj   |  November 24th 2021 01:38 PM  |  Updated: November 24th 2021 06:21 PM

ਭਾਰਤੀ ਤੇ ਹਰਸ਼ ਦੀ ਜੋੜੀ ਨਵੇਂ ਸ਼ੋਅ ਰਾਹੀਂ ਪਾਵੇਗੀ ਧਮਾਲ

ਲਾਫਟਰ ਕੁਈਨ ਭਾਰਤੀ ਸਿੰਘ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਆਪਣੀ ਕਾਮੇਡੀ ਨਾਲ ਅੱਜ ਭਾਰਤੀ ਸਿੰਘ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਭਾਰਤੀ ਸਿੰਘ ਤੇ ਹਰਸ਼ ਦੀ ਜੋੜੀ ਮੁੜ ਦਰਸ਼ਕਾਂ ਦੇ ਮਨੋਰੰਜਨ ਲਈ ਨਵਾਂ ਗੇਮ ਸ਼ੋਅ (new game show)ਲੈ ਕੇ ਆ ਰਹੀ ਹੈ।

ਹੋਰ ਪੜ੍ਹੋ :  ਨੇਹਾ ਧੂਪੀਆ ਆਪਣੀ ਮਾਂ ਦੇ ਨਾਲ ਕੁਫਰੀ ‘ਚ ਬਿਤਾ ਰਹੀ ਸਮਾਂ, ਵੀਡੀਓ ਕੀਤਾ ਸਾਂਝਾ

ਦਰਸ਼ਕਾਂ ਵੱਲੋਂ ਭਾਰਤੀ ਸਿੰਘ ਤੇ ਹਰਸ਼ ਦੀ ਜੋੜੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਫੈਨਜ਼ ਲਗਾਤਾਰ ਵੱਖ-ਵੱਖ ਟੀਵੀ ਸ਼ੋਅ ਦੇ ਜ਼ਰੀਏ ਦੋਹਾਂ ਵੱਲੋਂ ਕੀਤੀ ਗਈ ਕਾਮੇਡੀ ਦਾ ਆਨੰਦ ਮਾਣਦੇ ਹਨ। ਭਾਰਤੀ ਤੇ ਹਰਸ਼ ਮੁੜ ਦਰਸ਼ਕਾਂ ਦੇ ਲਈ ਇੱਕ ਨਿਵੇਕਲਾ ਗੇਮ ਸ਼ੋਅ ਲੈ ਕੇ ਆ ਰਹੇ ਹਨ।

Harsh & BHARTI image source: instagram

ਇਹ ਗੇਮ ਸ਼ੋਅ ਭਾਰਤੀ ਟੀਵੀ ਦੇ ਯੂਟਿਊਬ ਚੈਨਲ 'ਤੇ 25 ਨਵੰਬਰ ਤੋਂ ਸ਼ੁਰੂ ਹੋਵੇਗਾ। ਕਈ ਸੈਲੀਬ੍ਰੀਟੀਜ਼ ਇਸ ਗੇਮ ਸ਼ੋਅ ਵਿੱਚ ਹਿੱਸਾ ਲੈਣਗੇ। ਇਸ ਦੀ ਜਾਣਕਾਰੀ ਖ਼ੁਦ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦਿੱਤੀ ਹੈ। ਇਸ ਤੋਂ ਪਹਿਲਾਂ 15 ਨਵੰਬਰ ਨੂੰ ਇਸ ਗੇਮ ਸ਼ੋਅ ਦਾ ਟੀਜ਼ਰ ਰਿਲੀਜ਼ ਹੋਇਆ ਸੀ।

BHARTI & Harsh with Salman Khan image source: instagram

ਭਾਰਤੀ ਸਿੰਘ ਨੇ ਆਪਣੀ ਪੋਸਟ 'ਚ ਵੀਡੀਓ ਦੇ ਨਾਲ ਲਿਖਿਆ, " ਹੋ ਜਾਓ ਤਿਆਰ, ਕਿਉਂਕਿ ਭਾਰਤੀ ਟੀਵੀ ਲੈ ਕੇ ਆ ਰਿਹਾ ਹੈ ਦ ਬੈਸਟ ਗੇਮ ਸ਼ੋਅ ਐਵਰ- ਦ ਇੰਡੀਅਨ ਗੇਮ ਸ਼ੋਅ (The Indian Game show) ਜੋ  ਕਿ 25 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਭਾਰਤੀ ਟੀਵੀ ਚੈਨਲ ਸਬਸਕ੍ਰਾਈਬ ਕਰਨ ਦੀ ਵੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਕਪਿਲ ਸ਼ਰਮਾ ਦੇ ਸ਼ੋਅ ਕਾਮੇਡੀ ਨਾਈਟਸ, ਬਿੱਗ ਬਾਸ, ਆਦਿ ਕਈ ਸ਼ੋਅਸ ਤੇ ਕਾਮੇਡੀ ਕਰਦੀ ਨਜ਼ਰ ਆਈ ਹੈ। ਹੁਣ ਭਾਰਤੀ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਹਰਸ਼ ਵੀ ਕਈ ਸ਼ੋਅਸ ਵਿੱਚ ਬਤੌਰ ਹੋਸਟ ਕਾਮੇਡੀ ਕਰਦੇ ਨਜ਼ਰ ਆਏ, ਦਰਸ਼ਕਾਂ ਵੱਲੋਂ ਲਗਾਤਾਰ ਇਸ ਜੋੜੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਨ੍ਹਾਂ ਦੀ ਕਾਮੇਡੀ ਦਾ ਆਨੰਦ ਮਾਣ ਰਹੇ ਹਨ।

ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦੇ ਚੱਲਦੇ ਪ੍ਰਿਯੰਕਾ ਚੋਪੜਾ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਕਾਮੇਡੀ ਤੋਂ ਇਲਾਵਾ ਭਾਰਤੀ ਹੋਰਨਾਂ ਕਈ ਕਾਰਨਾ ਕਰਕੇ ਵੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਭਾਰ ਘੱਟ ਕਰਕੇ ਆਪਣੀ ਨਵੀਂ ਲੁੱਕ ਨਾਲ ਭਰਾਤੀ ਬੇਹੱਦ ਖੁਸ਼ ਨਜ਼ਰ ਆਈ ਤੇ ਉਸ ਨੇ ਆਪਣੇ ਦਰਸ਼ਕਾਂ ਨੂੰ ਵੀ ਸਿਹਤਮੰਦ ਰਹਿਣ ਲਈ ਪ੍ਰੇਰਤ ਕੀਤਾ। ਭਾਰਤੀ ਨੇ ਆਪਣੇ ਫੈਨਜ਼ ਨੂੰ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਕਰਨ ਤੇ ਵਰਕ ਆਊਟ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਸਿਹਤਯਾਬ ਰਹਿ ਸਕਣ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network