ਅਫਸਾਨਾ ਖ਼ਾਨ ਦੇ ਪਰਿਵਾਰ ‘ਚ ਆਇਆ ਨਵਾਂ ਮੈਂਬਰ, ਨਵਜਾਤ ਬੱਚੇ ਦੇ ਨਾਲ ਨਜ਼ਰ ਆਈ ਗਾਇਕਾ

written by Shaminder | November 01, 2022 11:21am

ਅਫਸਾਨਾ ਖ਼ਾਨ (Afsana Khan) ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਭਰਾ ਅਤੇ ਭੈਣਾਂ ਦੇ ਨਾਲ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਅਫਸਾਨਾ ਖ਼ਾਨ ਦੀ ਮਾਂ ਅਤੇ ਭੈਣ ਨੂੰ ਛੋਟੇ ਜਿਹੇ ਨਵਜਾਤ ਬੱਚੇ (New Born Baby) ਦੇ ਨਾਲ ਵੇਖ ਸਕਦੇ ਹੋ । ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੈ ਕਿ ਅਫਸਾਨਾ ਖ਼ਾਨ ਦੇ ਪਰਿਵਾਰ ‘ਚ ਕੋਈ ਨਵਾਂ ਮੈਂਬਰ ਆਇਆ ਹੈ ।

Afsana Khan With husband Image Source : Instagram

ਹੋਰ ਪੜ੍ਹੋ : ਕਈ ਸਾਲਾਂ ਬਾਅਦ ਪੰਜਾਬ ਆਈ ਗਾਇਕਾ ਜੈਸਮੀਨ ਸੈਂਡਲਾਸ, ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ

ਇਹ ਨਵਜਾਤ ਬੱਚਾ ਕੌਣ ਹੈ । ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਨ੍ਹਾਂ ਤਸਵੀਰਾਂ ‘ਚ ਸਾਰਾ ਪਰਿਵਾਰ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ । ਅਫਸਾਨਾ ਖ਼ਾਨ ਦੇ ਨਾਲ ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦਾ ਪਤੀ ਸਾਜ਼ ਵੀ ਨਜ਼ਰ ਆ ਰਿਹਾ ਹੈ ।

inside image of afsana khan

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਗਾਇਆ ਪੰਜਾਬੀ ਗੀਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਕਿਲੀ ਪੌਲ ਦਾ ਅੰਦਾਜ਼

ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੇ ਚੋਟੀ ਦੇ ਸਿੰਗਰਸ ‘ਚ ਆਉਂਦੀ ਹੈ ।

Afsana Khan,, image Source : Instagram

ਪਰ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਉਹ ਆਪਣਾ ਮੁਕਾਮ ਪੰਜਾਬੀ ਇੰਡਸਟਰੀ ‘ਚ ਸਥਾਪਿਤ ਕਰਨ ‘ਚ ਕਾਮਯਾਬ ਹੋਈ ।ਅਫਸਾਨਾ ਇਸ ਕਾਮਯਾਬੀ ਦਾ ਸੇਹਰਾ ਆਪਣੀ ਮਾਂ ਨੂੰ ਦਿੰਦੀ ਹੈ ਜਿਨ੍ਹਾਂ ਨੇ ਅਫਸਾਨਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਕਰੜੀ ਮਿਹਨਤ ਕੀਤੀ ਅਤੇ ਅਫਸਾਨਾ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਮਿਹਨਤ ਮਜ਼ਦੂਰੀ ਕੀਤੀ ।

You may also like