ਪਰਵੀਨ ਭਾਰਟਾ ਤੇ ਹਰਜੋਤ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  January 06th 2022 11:44 AM  |  Updated: January 06th 2022 11:44 AM

ਪਰਵੀਨ ਭਾਰਟਾ ਤੇ ਹਰਜੋਤ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ, ਸਰੋਤਿਆਂ ਨੂੰ ਆ ਰਿਹਾ ਪਸੰਦ

ਪਰਵੀਨ ਭਾਰਟਾ (Parveen Bharta ) ਅਤੇ ਹਰਜੋਤ (Harjot) ਦੀ ਆਵਾਜ਼ ‘ਚ ਨਵਾਂ ਗੀਤ ‘ਜੇਠ ਦਾ ਦੁਪਹਿਰਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ । ਇਸ ਗੀਤ ‘ਚ ਇੱਕ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ਜਿਸ ਦਾ ਹੁਸਨ ਡੁੱਲ ਡੁੱਲ ਪੈਂਦਾ ਹੈ ਅਤੇ ਉਸ ਦਾ ਹੁਸਨ ਜੇਠ ਦੇ ਦੁਪਹਿਰੇ (Jeth Da Dopehra) ਵਾਂਗ ਹਰ ਗੱਭਰੂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਦਾ ਹੈ ।

Parveen Bharta Song image From Parveen Bharta Song

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਸ਼ਿਰੜੀ ਦਰਬਾਰ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

ਗੀਤ ਦੀ ਫੀਚਰਿੰਗ ‘ਚ ਫੀਮੇਲ ਲੀਡ ‘ਚ ਕਮਲ ਖੰਗੂਰਾ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਵੀਨ ਭਾਰਟਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Parveen Bharta Song,, image From Parveen Bharta Song

ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਪਰਵੀਨ ਭਾਰਟਾ ਨੂੰ ਕਾਫੀ ਮਿਹਨਤ ਕਰਨੀ ਪਈ ਹੈ ਅਤੇ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ । ਪਰ ਗਾਇਕੀ ਦੇ ਖੇਤਰ ‘ਚ ਆਉਣ ਵਾਲੀ ਹਰ ਔਕੜ ਨੂੰ ਉਨ੍ਹਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ ਅਤੇ ਇਸੇ ਦੀ ਬਦੌਲਤ ਉਹ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ‘ਚ ਕਾਮਯਾਬ ਰਹੇ । ਉਹ ਪਿਛਲੇ ਲੰਮੇ ਅਰਸੇ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network