ਰਾਖੀ ਸਾਵੰਤ ਦੇ ਘਰ ਦਰਵਾਜ਼ਾ ਤੋੜ ਕੇ ਦਾਖਲ ਹੋਇਆ ਇੱਕ ਸ਼ਖਸ, ਅਦਾਕਾਰਾ ਨੇ ਦਰਜ ਕਰਵਾਈ ਸ਼ਿਕਾਇਤ

written by Shaminder | August 14, 2021

ਰਾਖੀ ਸਾਵੰਤ  (Rakhi Sawant ) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਆਪਣੇ ਮਸਤ ਮੌਲਾ ਅੰਦਾਜ਼ ਦੇ ਲਈ ਜਾਣੀ ਜਾਂਦੀ ਰਾਖੀ ਸਾਵੰਤ ਹਰ ਕਿਸੇ ਨਾਲ ਮਸਤੀ ਕਰਦੀ ਨਜ਼ਰ ਆ ਜਾਂਦੀ ਹੈ । ਡ੍ਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant ) ਦੇ ਘਰ ‘ਚ ਇੱਕ ਸ਼ਖਸ ਦਰਵਾਜ਼ਾ ਤੋੜ ਕੇ ਦਾਖਲ ਹੋ ਗਿਆ ਹੈ । ਜਿਸ ਦੀ ਰਾਖੀ ਸਾਵੰਤ ਨੇ ਸ਼ਿਕਾਇਤ ਵੀ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਹੈ ।

Rakhi Sawant -min Image From Instagram

ਹੋਰ ਪੜ੍ਹੋ : ਗਾਇਕ ਭੁਪਿੰਦਰ ਗਿੱਲ ਨੇ ਸਾਂਝਾ ਕੀਤਾ ਵੀਡੀਓ, ਦੱਸਿਆ ਕਿਉਂ ਪੈਦਲ ਚੱਲਦੇ ਹੋਏ ਵੀ ਪਾਉਂਦੇ ਹਨ ਹੈਲਮੇਟ

ਰਾਖੀ ਸਾਵੰਤ ਦਾ ਕਹਿਣਾ ਹੈ ਕਿ ਇੱਕ ਅਨਜਾਣ ਸ਼ਖਸ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਿਆ ਸੀ । ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 

View this post on Instagram

 

A post shared by Viral Bhayani (@viralbhayani)

ਜਿਸ ‘ਚ ਉਹ ਦੱਸ ਰਹੀ ਹੈ ਕਿ ਇਹ ਸ਼ਖਸ ਪ੍ਰਸ਼ੰਸਕ ਬਣ ਕੇ ਆਇਆ ਸੀ ਅਤੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਗਿਆ ।ਰਾਖੀ ਨੇ ਅੱਗੇ ਦੱਸਿਆ ਕਿ ਉਸ ਦੇ ਘਰ ‘ਚ ਸਿਰਫ ਮੇਡ ਸੀ ਅਤੇ ਜਿਸ ਕਾਰਨ ਉਹ ਕਾਫੀ ਘਬਰਾ ਗਈ ਸੀ ।

Rakhi sawant, -min Image From Instagram

ਵੀਡੀਓ ‘ਚ ਰਾਖੀ ਕਹਿ ਰਹੀ ਹੈ ਕਿ ‘ਮੈਂ ਫਿਲਹਾਲ ਤਾਂ ਘਟੀਆਂ ਬਿਲਡਿੰਗ ‘ਚ ਰਹਿ ਰਹੀ ਹਾਂ, ਪੁਲਿਸ ਨੇ ਇਸ ਸ਼ਖਸ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਹੈ’ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਦੇ ਨਾਲ ਚਰਚਾ ‘ਚ ਆਈ ਸੀ । ਇਸ ਤੋਂ ਇਲਾਵਾ ਉਹ ਕਈ ਆਈਟਮ ਨੰਬਰ ‘ਚ ਵੀ ਵਿਖਾਈ ਦੇ ਚੁੱਕੀ ਹੈ ।

 

0 Comments
0

You may also like