ਭਰੇ ਪੂਰੇ ਪਰਿਵਾਰ 'ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ 

Written by  Shaminder   |  November 13th 2018 05:17 AM  |  Updated: November 13th 2018 05:17 AM

ਭਰੇ ਪੂਰੇ ਪਰਿਵਾਰ 'ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ 

ਇਟਲੀ ਦੇ ਲੇਕ ਕੋਮੋ 'ਚ ਦੀਪਿਕਾ ਅਤੇ ਰਣਵੀਰ ਸਿੰਘ ਵਿਆਹ ਰਚਾਉਣ ਜਾ ਰਹੇ ਨੇ । ਇਹ ਜੋੜਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਦੀਪਿਕਾ ਦੇ ਪਰਿਵਾਰ ਬਾਰੇ ਤਾਂ ਸ਼ਾਇਦ ਸਾਰੇ ਹੀ ਜਾਣਦੇ ਹੋਣਗੇ । ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ । ਯਾਨਿ ਕਿ ਰਣਵੀਰ ਸਿੰਘ ਦੇ ਪਰਿਵਾਰ ਬਾਰੇ । ਜਿੱਥੇ ਵਿਆਹੇ ਜਾਣ ਤੋਂ ਬਾਅਦ ਦੀਪਿਕਾ ਆਪਣਾ ਗ੍ਰਹਿਸਥ ਜੀਵਨ ਸ਼ੁਰੂ ਕਰਨ ਜਾ ਰਹੀ ਹੈ ।

ਹੋਰ ਵੇਖੋ : ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

ranveer with ritika ranveer with ritika

ਰਣਵੀਰ ਸਿੰਘ ਦਾ ਪੂਰਾ ਨਾਂਅ ਰਣਵੀਰ ਸਿੰਘ ਭਵਨਾਨੀ ਹੈ ਅਤੇ ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਇੱਕ ਬਿਜਨੇਸਮੈਨ ਹਨ । ਰੀਅਲ ਅਸਟੇਟ ਦੀ ਦੁਨੀਆ 'ਚ ਜਗਜੀਤ ਸਿੰਘ ਇੱਕ ਵੱਡਾ ਨਾਂਅ ਹੈ । ਜਦੋਂ ਰਣਵੀਰ ਨੇ ਬਾਲੀਵੁੱਡ 'ਚ ਕਦਮ ਰੱਖਿਆ ਤਾਂ ਮਾਪਿਆਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ । ਉਨਾਂ ਦੀ ਮਾਂ ਅੰਜੂ ਭਵਨਾਨੀ ਇੱਕ ਘਰੇਲੂ ਮਹਿਲਾ ਹਨ।

ਹੋਰ ਵੇਖੋ : ਰਣਵੀਰ ਸਿੰਘ ਦੀਆਂ ਗੱਲ੍ਹਾਂ ‘ਤੇ ਲਗਾਈ ਗਈ ਹਲਦੀ, ਤਸਵੀਰਾਂ ਹੋਈਆਂ ਵਾਇਰਲ

ranveer with anil kapoor ranveer with anil kapoor

ਰਣਵੀਰ ਸਿੰਘ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਂਅ ਰਿਤਿਕਾ ਭਵਨਾਨੀ ਹੈ ਉਹ ਵੀ ਇੱਕ ਅਦਾਕਾਰਾ ਹੈ ਅਤੇ ਉਸ ਦਾ ਵਿਆਹ ਹੋ ਚੁੱਕਿਆ ਹੈ ।ਰਣਵੀਰ ਆਪਣੀ ਭੈਣ ਦੇ ਬੇਹੱਦ ਕਰੀਬ ਹਨ । ਰਣਵੀਰ ਸਿੰਘ ਅਨਿਲ ਕਪੂਰ ਦੇ ਪਰਿਵਾਰ ਨਾਲ ਵੀ ਸਬੰਧ ਰੱਖਦੇ ਹਨ । ਰਣਵੀਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਭਵਨਾਨੀ ਦੇ ਭਤੀਜੇ ਹਨ ।

ranveer with anil kapoor ranveer with anil kapoor

ਇਸ ਤਰ੍ਹਾਂ ਸੋਨਮ ਕਪੂਰ ਅਤੇ ਰਿਆ ਕਪੂਰ ਦੇ ਕਜ਼ਨ ਵੀ ਹਨ ।ਇਸ ਤਰ੍ਹਾਂ ਦੀਪਿਕਾ ਪਾਦੂਕੋਣ ਦੇ ਸਹੁਰਾ ਪਰਿਵਾਰ 'ਚ ਭਰਿਆ ਪੂਰਾ ਪਰਿਵਾਰ ਹੈ। ਜਲਦ ਹੀ ਜੋੜਾ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network