'ਹੌਸਲਾ ਰੱਖ’ ਦੀ ਸ਼ੂਟਿੰਗ ਦਾ ਇੱਕ ਵੀਡੀਓ ਸੀਨ ਵਾਇਰਲ, ਸ਼ਿੰਦਾ ਬਣਿਆ ‘John Cena’, ਦੇਖੋ ਵੀਡੀਓ

written by Lajwinder kaur | September 30, 2021

ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਸਟਰਾਰ ਫ਼ਿਲਮ ‘ਹੌਸਲਾ ਰੱਖ’ Honsla Rakh  ਦਾ ਟ੍ਰੇਲਰ ਏਨੀਂ ਦਿਨੀਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਜੀ ਹਾਂ ਟ੍ਰੇਲਰ ਨੇ ਤਾਂ ਰਿਲੀਜ਼ ਤੋਂ ਬਾਅਦ ਯੂਟਿਊਬ ਤੇ ਸੋਸ਼ਲ ਮੀਡੀਆ ਉੱਤੇ ਪੂਰੀ ਧੱਕ ਪਾਈ ਹੋਈ ਹੈ। ਇਸ ਦੌਰਾਨ ਹੌਸਲਾ ਰੱਖ ਦੀ ਸ਼ੂਟਿੰਗ ਦਾ ਇੱਕ ਸੀਨ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦਾ ਇਹ ਵੀਡੀਓ, ਮੰਗੇਤਰ ਗੀਤ ਗਰੇਵਾਲ ਨੂੰ ਤੰਗ ਕਰਦੇ ਨਜ਼ਰ ਆਏ ਪਰਮੀਸ਼

shinda grewal with honsala rakh wrap up party

ਇਸ ਸੀਨ ‘ਚ ਸ਼ਿੰਦਾ ਗਰੇਵਾਲ Shinda Grewal ਜੋ ਕਿ ਵਰਲਡ ਰੇਸਲਿੰਗ ਜਾਨ ਸੀਨਾ (John Cena) ਦੀ ਐਕਟਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਇੱਕ ਵੱਡੇ ਸਾਰੇ ਟੈਡੀਬਿਅਰ ਦੇ ਨਾਲ ਫਾਇਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਫ਼ਿਲਮ ਦੀ ਕੈਮਰਾ ਕਰਿਊ ਸ਼ਿੰਦੇ ਦੇ ਇਸ ਅੰਦਾਜ਼ ਨੂੰ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ :ਸਿਹਤ ਠੀਕ ਨਾ ਹੋਣ ਕਰਕੇ ਗਾਇਕਾ ਅਫਸਾਨਾ ਖ਼ਾਨ ਨੇ 'ਬਿੱਗ ਬੌਸ 15' ਨੂੰ ਕਿਹਾ ਅਲਵਿਦਾ, ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ

diljit dosanjh image of new movie honsala rakh poster

ਸ਼ਿੰਦਾ ਗਰੇਵਾਲ ਜੋ ਕਿ ਹੌਸਲਾ ਰੱਖ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਪੁੱਤਰ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇਗਾ। ਫ਼ਿਲਮ ‘ਚ ਸ਼ਿੰਦੇ ਦਾ ਨਾਂਅ ਹੌਸਲਾ ਹੀ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਨੇ। ਤਾਂਹੀ ਸੋਸ਼ਲ ਮੀਡੀਆ ਉੱਤੇ ਟ੍ਰੇਲਰ ਦੇ ਛੋਟੇ-ਛੋਟੇ ਵੀਡੀਓ ਕਲਿਪ ਖੂਬ ਵਾਇਰਲ ਹੋ ਰਹੇ ਨੇ।

 

 

View this post on Instagram

 

A post shared by Shinda Grewal (@iamshindagrewal_)

0 Comments
0

You may also like