ਸੋਸ਼ਲ ਮੀਡੀਆ ‘ਤੇ ਛਾਇਆ ਇਸ ਲਾੜੀ ਦਾ ਵੀਡੀਓ, ਵੇਖੋ ਕਿਸ ਤਰ੍ਹਾਂ ਕੀਤੀ ਐਂਟਰੀ

written by Shaminder | January 17, 2022

ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ ਨਵੇਂ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜੋ ਕਿ ਸੁਰਖੀਆਂ ‘ਚ ਬਣ ਜਾਂਦੇ ਹਨ । ਅਜਿਹਾ ਹੀ ਇੱਕ ਵੀਡੀਓ ਏਨੀਂ ਦਿਨੀਂ ਵਾਇਰਲ ਹੋ ਰਿਹਾ ਹੈ । ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਦੁਲਹਨ(Bride) ਵਿਆਹ ਦੀਆਂ ਰਸਮਾਂ ਦੇ ਲਈ ਆ ਰਹੀ ਹੈ ।ਦੁਲਹਨ ਨੇ ਆਪਣੀਆਂ ਸਹੇਲੀਆਂ ਤੇ ਭੈਣਾਂ ਨਾਲ ਮਿਲ ਕੇ ਲਾੜੇ ਦੇ ਆਉਣ 'ਤੇ ਧਮਾਕੇਦਾਰ ਡਾਂਸ (Dance) ਕੀਤਾ ਜਿਸ ਨੂੰ ਇਸ ਵਿਆਹ ‘ਚ ਸ਼ਾਮਿਲ ਲੋਕ ਖੂਬ ਇਨਜੁਆਏ ਕਰ ਰਹੇ ਹਨ।

Bride Viral Video image From instagram

ਹੋਰ ਪੜ੍ਹੋ : ਅਦਾਕਾਰਾ ਉਰਫੀ ਜਾਵੇਦ ਇੱਕ ਵਾਰ ਮੁੜ ਤੋਂ ਆਪਣੀ ਡਰੈੱਸ ਕਾਰਨ ਚਰਚਾ ‘ਚ ਆਈ, ਵੀਡੀਓ ਹੋ ਰਿਹਾ ਵਾਇਰਲ

ਤੇਜ਼ੀ ਨਾਲ ਵਾਇਰਲ ਹੋ ਰਹੇ ਵੀਡੀਓ 'ਚ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਜੈ ਮਾਲਾ ਦੀਆਂ ਰਸਮਾਂ ਲਈ ਮੰਡਪ ਵੱਲ ਆਉਂਦੀ ਲਾੜੀ 'ਮੇਰਾ ਪੀਆ ਘਰ ਆਇਆ' ਗਾਣੇ 'ਤੇ ਧਮਾਕੇਦਾਰ ਸਟੈੱਪ ਕਰਦੀ ਹੈ। ਇਸ ਵੀਡੀਓ ਨੂੰ 10 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

Bride Viral Video.., image From instagram

ਉੱਥੇ ਹੀ ਯੂਜ਼ਰਸ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ਤੇ ਦੁਲਹਨ ਦਾ ਡਾਂਸ ਦੀ ਸਰਾਹਨਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਲਾੜੇ ਅਤੇ ਲਾੜੀ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ । ਜਿਸ ‘ਚ ਲਾੜਾ ਲਾੜੀ ਪੰਜਾਬੀ ‘ਚ ਟੱਪੇ ਗਾਉਂਦੇ ਹੋਏ ਨਜ਼ਰ ਆਏ ਸੀ । ਇਸ ਵੀਡੀਓ ਨੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਧਮਾਲ ਮਚਾਈ ਸੀ ।ਆਏ ਦਿਨ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ । ਕੁਝ ਵੀਡੀਓਜ਼ ਦੇ ਕਾਰਨ ਤਾਂ ਕਈ ਲੋਕ ਸਟਾਰ ਵੀ ਬਣ ਚੁੱਕੇ ਹਨ । ਜਿਸ ‘ਚ ਰਾਨੂੰ ਮੰਡਲ ਅਤੇ ਸਹਿਦੇਵ । ਜਿਸ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਰਾਨੂੰ ਮੰਡਲ ਨੂੰ ਤਾਂ ਹਿਮੇਸ਼ ਰੇਸ਼ਮੀਆਂ ਨੇ ਆਪਣੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ‘ਚ ਵੀ ਗਾਉਣ ਦਾ ਮੌਕਾ ਦਿੱਤਾ ਸੀ ।

You may also like