ਇਸ ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਵੀਡੀਓ ਬਨਾਉਣਾ ਪਿਆ ਮਹਿੰਗਾ; 10 ਸਾਲ ਲਈ ਹੋਈ ਸਜ਼ਾ

Written by  Lajwinder kaur   |  February 02nd 2023 01:15 PM  |  Updated: February 02nd 2023 01:16 PM

ਇਸ ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਵੀਡੀਓ ਬਨਾਉਣਾ ਪਿਆ ਮਹਿੰਗਾ; 10 ਸਾਲ ਲਈ ਹੋਈ ਸਜ਼ਾ

Iran viral video couple sentenced to more than 10 years: ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ, ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਈਰਾਨ ਤੋਂ ਆਇਆ ਹੈ। ਇੱਥੇ ਨੌਜਵਾਨ ਜੋੜੇ ਨੂੰ ਸੜਕ 'ਤੇ ਡਾਂਸ ਕਰਨ ਮਹਿੰਗਾ ਪੈ ਗਿਆ ਤੇ 10 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਦੇ ਫਰੀਡਮ ਸਕੁਆਇਰ 'ਤੇ ਸਟ੍ਰੀਟ ਡਾਂਸ ਕਰ ਰਹੇ ਜੋੜੇ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਈਰਾਨ ਦੀ ਕੱਟੜ ਇਸਲਾਮੀ ਸਰਕਾਰ ਨੇ ਇਸ ਨੂੰ ਸ਼ਾਸਨ ਦੇ ਖਿਲਾਫ ਅਣਆਗਿਆਕਾਰੀ ਮੰਨਦੇ ਹੋਏ ਗ੍ਰਿਫਤਾਰ ਕਰ ਲਿਆ ਸੀ।

ਹੋਰ ਪੜ੍ਹੋ : ਨੈੱਟਫਲਿਕਸ ਦੇਵੇਗਾ ਯਸ਼ ਚੋਪੜਾ ਨੂੰ ਖ਼ਾਸ ਸ਼ਰਧਾਂਜਲੀ; 14 ਫਰਵਰੀ ਨੂੰ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’

ਇਸ ਕਾਰਨ ਕਰਕੇ ਹੋਈ ਸਜ਼ਾ

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ ‘ਚ ਆਸਤਿਆਜ਼ ਹਾਗੀ ਅਤੇ ਉਸਦੀ ਮੰਗੇਤਰ ਅਮੀਰ ਮੁਹੰਮਦ ਅਹਿਮਦੀ (ਦੋਵਾਂ ਦੀ ਉਮਰ 20 ਸਾਲ ਦੇ ਕਰੀਬ) ਨਾਲ ਰੋਮਾਂਟਿਕ ਸਟ੍ਰੀਟ ਡਾਂਸ ਕਰਦੇ ਨਜ਼ਰ ਆ ਰਹੇ ਹਨ। ਈਰਾਨ ਦੇ ਸਖ਼ਤ ਨਿਯਮਾਂ ਦੇ ਬਾਵਜੂਦ ਮੁਟਿਆਰ ਨੇ ਹਿਜਾਬ ਵੀ ਨਹੀਂ ਪਹਿਨਿਆ ਸੀ। ਇਸ ਦੇ ਨਾਲ ਹੀ ਈਰਾਨ 'ਚ ਔਰਤਾਂ ਨੂੰ ਜਨਤਕ ਤੌਰ 'ਤੇ ਡਾਂਸ ਕਰਨ ਦੀ ਵੀ ਇਜਾਜ਼ਤ ਨਹੀਂ ਹੈ। ਈਰਾਨ ਦੀ ਅਦਾਲਤ ਨੇ ਉਸ ਨੂੰ ਜਨਤਕ ਥਾਂ 'ਤੇ ਨੱਚਣ ਦੀ ਇਜਾਜ਼ਤ ਨਹੀਂ ਹੈ।

ਜੋੜਾ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ

ਮੀਡੀਆ ਰਿਪੋਰਟਸ ਮੁਤਾਬਕ ਸੁਰੱਖਿਆ ਬਲਾਂ ਨੇ ਸਭ ਤੋਂ ਪਹਿਲਾਂ 30 ਅਕਤੂਬਰ ਨੂੰ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇੰਸਟਾਗ੍ਰਾਮ 'ਤੇ ਜੋੜਾ ਕਾਫੀ ਮਸ਼ਹੂਰ ਹਨ। ਦੋਵਾਂ ਦੇ ਇੰਸਟਾਗ੍ਰਾਮ 'ਤੇ ਲਗਭਗ 1 ਮਿਲੀਅਨ ਫਾਲੋਅਰਜ਼ ਹਨ। ਦੋਵਾਂ ਦੇ ਵੱਖ-ਵੱਖ YouTube ਚੈਨਲ ਵੀ ਹਨ। ਉਸ ਦੇ ਯੂਟਿਊਬ ਚੈਨਲ 'ਤੇ ਵੀ ਲੱਖਾਂ ਸਬਸਕ੍ਰਾਈਬਰ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network