ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ 'ਆਖ਼ਰੀ ਪੰਨਾਂ' ਗੀਤ ਰਿਲੀਜ਼
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ । ਇਸ ਮੌਕੇ ਹਰ ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਦੇ ਨਾਲ ਹੀ ਇੱਕ ਕੰਪਨੀ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਗੀਤ ‘ਆਖਰੀ ਪੰਨਾ’ ਕੱਢਿਆ ਗਿਆ ।ਇਸ ਗੀਤ ਦੇ ਲੇਖਕ ਅਤੇ ਗਾਇਕ ਕੰਵਲਜੀਤ ਨੇ ਕਿਹਾ ਕਿ ਇਹ ਗੀਤ ਸਾਡੀ ਕਮਿਉਨਿਟੀ ਦੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ।
ਜਿਸ ਨੇ 21 ਸਾਲ ਬਾਅਦ ਜਲ੍ਹਿਆਂਵਾਲਾ ਬਾਗ ਨੂੰ ਬਦਲਾ ਲੰਡਨ ਦੇ ਕੇਕਸਟਨ ਹਾਲ ਵਿਖੇ ਜਨਰਲ ਐਡਵਾਇਰ ਨੂੰ ਮਾਰ ਕੇ ਲਿਆ ਸੀ । ਇਹ ਗੀਤ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ ਸੁਨਾਮ ਵਿਖੇ ਜਾਰੀ ਕੀਤਾ ਗਿਆ।ਗਾਣਾ ਸੰਗੀਤਕ ਧੁਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਨਿਤਾਸ਼ ਨੀਸ਼ੂ ਦੁਆਰਾ ਅਤੇ ਜ਼ੀ ਸਟਾਰ ਮਲਟੀਮੀਡੀਆ ਸਟੂਡੀਓ ‘ਤੇ ਰਿਕਾਰਡ ਕੀਤਾ ਗਿਆ ਹੈ। ਵੀਡੀਓ ਦੇ ਡਾਇਰੈਕਟਰ ਉਪਿੰਦਰ ਰਾਜਨ ਨੇ ਬਹੁਤ ਹੀ ਸਭਿਅਕ ਢੰਗ ਨਾਲ ਨਿਰਦੇਸ਼ਤ ਕੀਤਾ ਹੈ।