ਅੰਬਰ ਧਾਲੀਵਾਲ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ

written by Shaminder | November 23, 2022 04:08pm

ਅੰਬਰ ਧਾਲੀਵਾਲ (Aamber Dhaliwal)  ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ (Birthday Celebration) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਅੰਬਰ ਧਾਲੀਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪਦਮਪੁਰ ਹਵੇਲੀ, ਮੇਰੀ ਮੇਜ਼ਬਾਨੀ ਕਰਨ ਅਤੇ ਮੇਰਾ ਜਨਮਦਿਨ ਏਨੇਂ ਸ਼ਾਨਦਾਰ ਢੰਗ ਦੇ ਨਾਲ ਮਨਾਉਣ ‘ਚ ਮੇਰੀ ਮਦਦ ਕਰਨ ਲਈ ਤੁਹਾਡਾ ਧੰਨਵਾਦ’।

inside image of aamber dhaliwal pics

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਯਾਦ ਕੀਤੇ ਪੁਰਾਣੇ ਦਿਨ, ਕਿਹਾ ‘ਲੰਬਾ ਇਕ ਸਫ਼ਰ ਦੋਸਤੋ ਪਲੋਂ ਮੇਂ ਬੀਤ ਗਿਆ’

ਅੰਬਰ ਧਾਲੀਵਾਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਅੰਬਰ ਨੂੰ ਉਸ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ।

Aamber Dhaliwal Image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ਕੰਮ ਕਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਦਾ ਬਦਲ ਗਿਆ ਹੈ ਪੂਰਾ ਲੁੱਕ, ਵੇਖੋ ਵੀਡੀਓ

ਦੱਸ ਦਈਏ ਕਿ ਕੁਝ ਸਮਾਂ ਦਿਲਪ੍ਰੀਤ ਢਿੱਲੋਂ ਦੇ ਨਾਲ ਅੰਬਰ ਧਾਲੀਵਾਲ ਨੇ ਵਿਆਹ ਕਰਵਾਇਆ ਹੈ, ਪਰ ਦੋਵਾਂ ਦਰਮਿਆਨ ਕੁਝ ਗੱਲਾਂ ਨੂੰ ਲੈ ਕੇ ਮਤਭੇਦ ਹੋ ਗਏ ਸਨ । ਜਿਸ ਤੋਂ ਬਾਅਦ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਾਹ ਵੱਖੋ ਵੱਖ ਹੋ ਗਏ ਸਨ । ਅੰਬਰ ਧਾਲੀਵਾਲ ਬਤੌਰ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।

Aamber Dhaliwal ,,, Image Source : Instagram

ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਹੈ । ਅੰਬਰ ਧਾਲੀਵਾਲ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਕਈ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਨਜ਼ਰ ਆਉਂਦੀ ਹੈ ।

 

 

You may also like