ਅੰਬਰ ਧਾਲੀਵਾਲ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਗੀਤ ‘ਚ ਆਵੇਗੀ ਨਜ਼ਰ

written by Shaminder | July 24, 2021

ਅੰਬਰ ਧਾਲੀਵਾਲ ਵੀ ਹੁਣ ਗੀਤ ‘ਚ ਨਜ਼ਰ ਆਏਗੀ । ‘ਡਿਸੈਪਸ਼ਨ’ ਟਾਈਟਲ ਹੇਠ ਆਉਣ ਵਾਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਅੰਬਰ ਧਾਲੀਵਾਲ ਫੀਚਰਿੰਗ ‘ਚ ਨਜ਼ਰ ਆ ਰਹੀ ਹੈ । ਅੰਬਰ ਧਾਲੀਵਾਲ ਨੇ ਇਸ ਗੀਤ ਦੀ ਟੀਮ ਦੇ ਮੈਂਬਰਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਲਦ ਹੀ ਇਹ ਪੂਰਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੀ ਫੀਚਰਿੰਗ ‘ਚ ਅੰਬਰ ਨਜ਼ਰ ਆਉਣ ਵਾਲੀ ਹੈ ।

Aamber, Image From Instagram

ਹੋਰ ਪੜ੍ਹੋ : ਟੋਕੀਓ ਓਲਪਿੰਕ ‘ਚ ਮੀਰਾਬਾਈ ਚਾਨੁ ਨੇ ਜਿੱਤਿਆ ਸਿਲਵਰ ਮੈਡਲ 

Aamber Dhaliwal Image From Instagram

ਇਸ ਗੀਤ ਨੂੰ ਗੁੰਮਨਾਮ ਅਤੇ ਗਾਇਕਾ ਗੁਰਲੇਜ ਅਖਤਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ । ਮਿਊਜ਼ਿਕ ਬਲੈਕ ਡਿਮੋਨਸ ਦਾ ਹੋਵੇਗਾ । ਇਸ ਗੀਤ ਦੇ ਨਾਲ ਹੀ ਅੰਬਰ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਬਰ ਦਿਲਪ੍ਰੀਤ ਢਿੱਲੋਂ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਚਰਚਾ ‘ਚ ਆਈ ਸੀ । ਦੋਹਾਂ ਨੇ ਇੱਕ ਦੂਜੇ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ ।

Aamber Image From Instagram

ਬੀਤੇ ਦਿਨੀਂ ਅੰਬਰ ਉਸ ਵੇਲੇ ਮੁੜ ਤੋਂ ਚਰਚਾ ‘ਚ ਆਈ ਸੀ ।ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਕਨੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਸਨ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਦਾ ਅੰਬਰ ਨੇ ਮੂੰਹ ਤੋੜ ਜਵਾਬ ਵੀ ਦਿੱਤਾ ਸੀ ।

 

View this post on Instagram

 

A post shared by Aamber Dhaliwal (@aamberdhaliwall)

0 Comments
0

You may also like