ਆਮਿਰ ਅਲੀ ਤੇ ਸੰਜ਼ੀਦਾ ਸ਼ੇਖ ਨੇ ਦੱਸਿਆ ਇੱਕ ਦੂਜੇ ਤੋਂ ਤਲਾਕ ਲੈਣ ਦਾ ਕਾਰਨ

written by Pushp Raj | January 10, 2022

ਬੀ-ਟਾਊਨ ਦੇ ਸੈਲੇਬਸ ਜਿੱਥੇ ਆਪਣੇ ਵਿਆਹ ਤੇ ਲਵ ਲਾਈਫ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ, ਉਥੇ ਕਈ ਜੋੜੀਆਂ ਤਲਾਕ ਨੂੰ ਲੈ ਕੇ ਵੀ ਸੁਰਖਿਆਂ 'ਚ ਰਹਿੰਦੀ ਹੈ। ਅਜਿਹੀ ਇੱਕ ਜੋੜੀ ਹੈ ਆਮਿਰ ਅਲੀ ਤੇ ਸੰਜ਼ੀਦਾ ਸ਼ੇਖ ਜੋ ਆਪਣੇ ਤਲਾਕ ਨੂੰ ਲੈ ਕੇ ਸੁਰੱਖਿਆਂ 'ਚ ਹਨ। ਪਹਿਲੀ ਵਾਰ ਸੰਜ਼ੀਦਾ ਸ਼ੇਖ ਤੇ ਆਮਿਰ ਨੇ ਆਪਣੇ ਤਲਾਕ ਦੇ ਮਾਮਲੇ 'ਤੇ ਚੁੱਪੀ ਤੋੜਦੇ ਹੋਏ, ਵਿਆਹ ਦੇ 9 ਸਾਲਾਂ ਬਾਅਦ ਤਲਾਕ ਲੈਣ ਦਾ ਕਾਰਨ ਦੱਸਿਆ ਹੈ।

Aamir Ali and Sanjeeda Sheikh1 image From google

ਟੀਵੀ ਜਗਤ ਦੀ ਇਸ ਮਸ਼ਹੂਰ ਜੋੜੀ ਨੇ ਸਾਲ 2012 'ਚ ਵਿਆਹ ਕਰਵਾਇਆ ਸੀ। ਦੋਹਾਂ ਦੀ ਇੱਕ ਪਿਆਰੀ ਜਿਹੀ ਧੀ ਵੀ ਹੈ ਜਿਸ ਦਾ ਨਾਂਅ ਆਇਰਾ ਹੈ। ਦੋਹਾਂ ਦੇ ਤਲਾਕ ਦੀ ਖ਼ਬਰ ਸਾਹਮਣੇ ਆਉਣ 'ਤੇ ਟੀਵੀ ਜਗਤ ਤੇ ਫੈਨਜ਼ ਉਨ੍ਹਾਂ ਦੇ ਤਲਾਕ ਦੀ ਅਸਲ ਵਜ੍ਹਾ ਜਾਨਣਾ ਚਾਹੁੰਦੇ ਹਨ। ਕੀ ਆਖ਼ਿਰ ਇਸ ਪਰਫੈਕਟ ਕਪਲ ਮੰਨੀ ਜਾਣ ਵਾਲੀ ਜੋੜੀ ਨੇ ਤਲਾਕ ਕਿਉਂ ਲਿਆ।

 

View this post on Instagram

 

A post shared by Sanjeeda Shaikh (@iamsanjeeda)


ਮੀਡੀਆ ਰਿਪੋਰਟਸ ਦੇ ਮੁਤਾਬਕ ਸੰਜ਼ੀਦਾ ਸ਼ੇਖ ਤੇ ਆਮਿਰ ਅਲੀ ਨੇ ਇੱਕ ਇੰਟਰਵਿਊ ਦੇ ਦੌਰਾਨ ਪੁੱਛੇ ਗਏ ਸਵਾਲ 'ਤੇ ਜਵਾਬ ਦਿੱਤੇ ਹਨ। ਸੰਜ਼ੀਦਾ ਨੇ ਕਿਹਾ ਕਿ ਉਹ ਇਨ੍ਹਾਂ ਖ਼ਬਰਾਂ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਉਹ ਮਹਿਜ਼ ਆਪਣੀ ਧੀ ਦੀ ਪਰਵਰਿਸ਼ 'ਤੇ ਫੋਕਸ ਕਰਨਾ ਚਾਹੁੰਦੀ ਹੈ ਤਾਂ ਜੋ ਉਸ ਦੀ ਧੀ ਨੂੰ ਆਪਣੀ ਮਾਂ ਉੱਤੇ ਮਾਣ ਮਹਿਸੂਸ ਹੋਵੇ ਅਤੇ ਇਹ ਬਹੁਤ ਹੀ ਜਲਦੀ ਹੋਵੇਗਾ।

ਦੂਜੇ ਪਾਸੇ ਜਦੋਂ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਆਮਿਰ ਅਲੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਮੈਂ ਇਸ ਮਾਮਲੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਇਸ ਨੂੰ ਬੇਹੱਦ ਸਿੰਪਲ ਤੇ ਕਲੀਨ ਰੱਖਣਾ ਚਾਹੁੰਦਾ ਹਾਂ। ਮੈਂ ਸੰਜ਼ੀਦਾ ਤੇ ਆਪਣੀ ਧੀ ਨੂੰ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।

Aamir Ali and Sanjeeda Sheikh2 image From google

ਹੋਰ ਪੜ੍ਹੋ : ਅਨਿਲ ਕਪੂਰ ਨੇ ਪੁਰਾਣੀ ਤਸਵੀਰ ਸ਼ੇਅਰ ਕਰ ਦੋਸਤ ਫਰਾਹ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਮਿਰ ਤੇ ਸੰਜ਼ੀਦਾ ਦੇ ਰਿਸ਼ਤੇ ਵਿੱਚ ਸਾਲ 2020 ਤੋਂ ਦਰਾਰ ਆਉਣੀ ਸ਼ੁਰੂ ਹੋ ਗਈ ਸੀ। ਜਿਸ ਦੇ ਚੱਲਦੇ ਦੋਹਾਂ ਨੇ ਤਲਾਕ ਲੈ ਲਿਆ। ਉਨ੍ਹਾਂ ਦੇ ਤਲਾਕ ਨੂੰ 9 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਧੀ ਦੀ ਕਸਟਡੀ ਸੰਜ਼ੀਦਾ ਨੂੰ ਮਿਲੀ ਹੈ। ਆਪਣੇ ਨਿੱਜੀ ਕਾਰਨਾਂ ਦੇ ਕਾਰਨ ਉਨ੍ਹਾਂ ਨੇ ਆਪਣੇ ਰਿਸ਼ਤੇ ਬਾਰੇ ਐਲਾਨ ਨਹੀਂ ਕੀਤਾ ਤੇ ਹੁਣ ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਰਹੇ ਹਨ।

ਦੱਸ ਦਈਏ ਕਿ ਆਮਿਰ ਅਲੀ ਤੇ ਸੰਜ਼ੀਦਾ ਦੀ ਜੋੜੀ ਨੂੰ ਪਰਫੈਕਟ ਕਪਲ ਮੰਨਿਆ ਜਾਂਦਾ ਸੀ। ਦੋਹਾਂ ਨੇ ਕਈ ਰਿਐਲਟੀ ਸ਼ੋਅ ਤੇ ਟੀਵੀ ਸੀਰੀਅਲਸ ਵਿੱਚ ਇੱਕਠੇ ਕੰਮ ਕੀਤਾ ਹੈ। ਇਹ ਦੋਹਾਂ ਨੇ ਨੱਚ ਬਲੀਏ ਸੀਜ਼ਨ-3 ਵੀ ਜਿੱਤਿਆ ਸੀ।

You may also like