ਕਦੇ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ ਆਮਿਰ ਖ਼ਾਨ, ਇਸ ਘਟਨਾ ਤੋਂ ਬਾਅਦ ਬਣ ਗਏ ਜਿਗਰੀ ਦੋਸਤ

written by Rupinder Kaler | September 30, 2021

ਆਮਿਰ ਖ਼ਾਨ (aamir khan) ਤੇ ਸਲਮਾਨ ਖ਼ਾਨ (salman khan) ਚੰਗੇ ਦੋਸਤ ਹਨ । ਇੱਕ ਸਮਾਂ ਸੀ ਜਦੋਂ ਆਮਿਰ (aamir-khan)  ਸਲਮਾਨ ਨੂੰ ਪਸੰਦ ਨਹੀਂ ਸਨ ਕਰਦੇ । ਇਸ ਜੋੜੀ ਨੇ ਅੰਦਾਜ਼ ਅਪਨਾ ਅਪਨਾ ਫ਼ਿਲਮ ਵਿੱਚ ਇੱਕਠੇ ਕੰਮ ਕੀਤਾ ਹੈ । ਇਸ ਫ਼ਿਲਮ ਤੋਂ ਬਾਅਦ ਦੋਹਾਂ ਨੇ ਕਦੇ ਵੀਂ ਇੱਕਠੇ ਕੰਮ ਨਹੀਂ ਕੀਤਾ । ਪਰ ਇਸ ਫ਼ਿਲਮ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਸਨ ।

Pic Courtesy: Instagram

ਹੋਰ ਪੜ੍ਹੋ :

ਬਾਲੀਵੁੱਡ ਫ਼ਿਲਮ ‘ਸਰਦਾਰ ਊਧਮ’ ਦਾ ਟ੍ਰੇਲਰ ਰਿਲੀਜ਼, ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਿੱਕੀ ਕੌਸਲ ਦਾ ਕਿਰਦਾਰ

Pic Courtesy: Instagram

ਇਸ ਫ਼ਿਲਮ ਦੇ ਸੈੱਟ ਤੇ ਦੋਹਾਂ ਵਿਚਾਲੇ ਮਨ ਮੁਟਾਵ ਹੋ ਗਿਆ ਸੀ ਜਿਸ ਦਾ ਖੁਲਾਸਾ ਆਮਿਰ ਨੇ ਕਰਣ ਜੌਹਰ ਦੇ ਸ਼ੋਅ ਵਿੱਚ ਕੀਤਾ ਸੀ । ਆਮਿਰ (aamir-khan)  ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਹਨਾਂ ਨੂੰ ਸਲਮਾਨ ਖ਼ਾਨ (salman khan)  ਚੰਗੇ ਨਹੀਂ ਸਨ ਲੱਗੇ । ਸਲਮਾਨ (salman khan)  ਦਾ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਚੰਗਾ ਨਹੀਂ ਸੀ ਲੱਗਿਆ । ਮੈਂ ਸੋਚਿਆ ਕਿ ਸਲਮਾਨ ਤੋਂ ਦੂਰ ਰਹਿਣਾ ਹੀ ਠੀਕ ਹੈ ।

Pic Courtesy: Instagram

ਆਮਿਰ ਨੇ ਕਿਹਾ ਕਿ ਸਲਮਾਨ ਉਹਨਾਂ ਦੀ ਜ਼ਿੰਦਗੀ ਵਿੱਚ ਉਦੋਂ ਆਏ ਜਦੋਂ ਉਹ ਬਿਲਕੁਲ ਇੱਕਲੇ ਤੇ ਉਦਾਸ ਸਨ । ਮੇਰਾ ਰੀਨਾ ਨਾਲੋਂ ਤਲਾਕ ਹੋ ਰਿਹਾ ਸੀ । ਇੱਕ ਦਿਨ ਸਾਡੀ ਅਚਾਨਕ ਮੁਲਾਕਾਤ ਹੋ ਗਈ । ਇਸ ਤੋਂ ਬਾਅਦ ਅਸੀਂ ਇੱਕਠੇ ਬੈਠ ਕੇ ਸ਼ਰਾਬ ਪੀਤੀ । ਇਸ ਤੋਂ ਬਾਅਦ ਸਾਡੀ ਦੋਸਤੀ ਹੋ ਗਈ ਤੇ ਇਹ ਦੋਸਤੀ ਅੱਜ ਵੀ ਕਾਇਮ ਹੈ ।

0 Comments
0

You may also like