ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੇ ਖ਼ਾਸ ਅੰਦਾਜ਼ 'ਚ ਮਨਾਇਆ ਮੰਗੇਤਰ ਦਾ ਜਨਮਦਿਨ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

written by Pushp Raj | October 19, 2022 12:14pm

Ira Khan Fiance Nupur Shikhare: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਹਾਲ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਇਰਾ ਖ਼ਾਨ ਅਤੇ ਨੂਪੁਰ ਸ਼ਿਕਰੇ ਨਾਲ ਮੰਗਣੀ ਕਰ ਲਈ ਹੈ। ਹਾਲ ਹੀ ਵਿੱਚ ਇਰਾ ਨੇ 18 ਅਕਤੂਬਰ ਨੂੰ ਆਪਣੇ ਮੰਗੇਤਰ ਨੂਪੁਰ ਸ਼ਿਕਰੇਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਦੋਹਾਂ ਦੀਆਂ ਰੋਮੈਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source : Instagram

ਇਰਾ ਖ਼ਾਨ ਬਾਲੀਵੁੱਡ ਦੇ ਸਟਾਰ ਕਿਡਜ਼ ਤੋਂ ਬਿਲਕੁਲ ਵੱਖਰੀ ਹੈ, ਕਿਉਂਕਿ ਉਹ ਫ਼ਿਲਮੀ ਦੁਨੀਆ 'ਚ ਦਿਲਚਸਪੀ ਨਹੀਂ ਰੱਖਦੀ ਹੈ। ਪਿਤਾ ਆਮਿਰ ਖ਼ਾਨ ਦੇ ਸੁਪਰਸਟਾਰ ਹੋਣ ਦੇ ਬਾਵਜੂਦ, ਇਰਾ ਫ਼ਿਲਮ ਇੰਡਸਟਰੀ ਤੋਂ ਦੂਰ ਰਹਿੰਦੀ ਹੈ।

ਹਾਲਾਂਕਿ ਇਰਾ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਰਾ ਆਪਣੇ ਬੁਆਏਫ੍ਰੈਂਡ ਅਤੇ ਮੰਗੇਤਰ ਨੂਪੁਰ ਸ਼ਿਕਰੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਹੈ। ਅਜਿਹੇ 'ਚ ਨੁਪੂਰ ਸ਼ਿਕਰੇ ਦੇ ਜਨਮਦਿਨ 'ਤੇ ਇਰਾ ਖ਼ਾਨ ਆਪਣੇ ਮੰਗੇਤਰ ਦਾ ਜਨਮਦਿਨ ਖ਼ਾਸ ਅੰਦਾਜ਼ ਵਿੱਚ ਸੈਲੀਬ੍ਰੇਟ ਕਰਦੀ ਨਜ਼ਰ ਆਈ। ਇਸ ਜੋੜੀ ਰੋਮੈਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source : Instagram

18 ਅਕਤੂਬਰ ਨੂੰ ਨੂਪੁਰ ਸ਼ਿਕਰੇ ਦਾ ਜਨਮਦਿਨ ਸੀ। ਆਪਣੇ ਮੰਗੇਤਰ ਦੇ ਜਨਮਦਿਨ ਦੇ ਮੌਕੇ 'ਤੇ ਇਰਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਟੋਰੀ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਇਰਾ ਨੇ ਆਪਣੇ ਇੰਸਟਾ ਸਟੋਰੀ 'ਚ ਨੂਪੁਰ ਸ਼ਿਕਰੇ ਦੇ ਜਨਮਦਿਨ ਸੈਲੀਬ੍ਰੇਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਇਰਾ ਨੂਪੁਰ ਦੇ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇੱਕ ਹੋਰ ਇੰਸਟਾ ਸਟੋਰੀ 'ਚ ਇਰਾ ਨੇ ਨੁਪੂਰ ਦੀ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਤੋਂ ਇਰਾ ਅਤੇ ਨੁਪੂਰ ਵਿਚਾਲੇ ਪਿਆਰਾ ਦਾ ਸਹਿਜ਼ੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

Image Source : Instagram

ਹੋਰ ਪੜ੍ਹੋ: ਵੈਸ਼ਾਲੀ ਠੱਕਰ ਦੇ ਮਾਪਿਆਂ ਨੇ ਅਦਾਕਾਰਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਜਾਣੋ ਕੀ ਸੀ ਵੈਸ਼ਾਲੀ ਦੀ ਆਖ਼ਰੀ ਇੱਛਾ

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਨੂਪੁਰ ਸ਼ਿਕਰੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਵਿੱਚ ਨੂਪੁਰ ਸ਼ਿਕਰੇ ਇਰਾ ਨੂੰ ਖ਼ਾਸ ਅੰਦਾਜ਼ ਵਿੱਚ ਪ੍ਰਪੋਜ਼ ਕਰ ਰਹੇ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਇਹ ਜੋੜਾ ਵਿਆਹ ਬੰਧਨ 'ਚ ਬੱਝ ਜਾਵੇਗਾ।

 

View this post on Instagram

 

A post shared by Ira Khan (@khan.ira)

You may also like