ਸ਼ਾਨਦਾਰ ਐਕਸ਼ਨ ਤੇ ਡਾਇਲਾਗ ਨਾਲ ਭਰਿਆ ਆਰਿਆ ਬੱਬਰ ਦੀ ਫ਼ਿਲਮ ‘ਗਾਂਧੀ ਫੇਰ ਆ ਗਿਆ’ ਦਾ ਟੀਜ਼ਰ

written by Lajwinder kaur | December 26, 2019

ਆਰਿਆ ਬੱਬਰ ਜੋ ਕਿ ‘ਗਾਂਧੀ ਫੇਰ ਆ ਗਿਆ’ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵਾਪਿਸ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਜਿਸ ‘ਚ ਆਰਿਆ ਬੱਬਰ ਦੀ ਰੱਫ ਐਂਡ ਟੱਫ ਲੁੱਕ ਦੇਖਣ ਨੂੰ ਮਿਲ ਰਹੀ ਹੈ। 38 ਸੈਕਿੰਡ ਦਾ ਛੋਟਾ ਜਿਹਾ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਜਿਸ ‘ਚ ਸ਼ਾਨਦਾਰ ਡਾਇਲਾਗ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ ਦੇ ਅਖੀਰਲੇ ਹਿੱਸਾ ‘ਚ ਲਿਖਿਆ ਹੈ ‘ਬੱਬਰ ਇਸ ਬੈਕ’।

ਹੋਰ ਵੇਖੋ:ਅਮਰਿੰਦਰ ਗਿੱਲ ਦੀ ਇਸ ਹੀਰੋਇਨ ਨੇ ਅਖਿਲ ਨੂੰ ਕਹਿ ਦਿੱਤੀ ਇਹ ਗੱਲ, ਗਾਇਕ ਹੋਇਆ ਹੱਕਾ-ਬੱਕਾ, ਦੇਖੋ ਵੀਡੀਓ

ਟੀਜ਼ਰ ਨੂੰ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਕੈਪਸ਼ਨ ਚ ਲਿਖਿਆ ਹੈ, ‘ਗਾਂਧੀ ਇੱਕ ਨਾਮ ਨਹੀਂ, ਇੱਕ ਸੋਚ, ਇੱਕ ਜਜ਼ਬਾ ਏ ਜ਼ੁਲਮ ਦੇ ਖ਼ਿਲਾਫ ਲੜਣ ਦਾ,ਜਜ਼ਬਾ ਮਰਦਾ ਨਹੀਂ ਸਿਰਫ਼ ਪੈਂਦਾ ਹੁੰਦਾ ਏ !’

ਟੀਜ਼ਰ ਨੂੰ ਵੀ.ਐੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਅਗਲੇ ਸਾਲ 31 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ। ਆਰਿਆ ਬੱਬਰ ਤੋਂ ਇਲਾਵਾ ਨੇਹਾ ਮਲਿਕ, ਟੀਨੂ ਵਰਮਾ, ਵੀਰ ਸਾਹੋ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਪਿਲ ਬੱਤਰਾ ਪ੍ਰੋਡਕਸ਼ਨ ਅਤੇ ਮਹਾਕਲੇਸ਼ਵਰ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆ ਗਿਆ ਹੈ। ਇਸ ਫ਼ਿਲਮ ਨੂੰ ਕਿੰਦਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਕਪਿਲ ਬੱਤਰਾ ਤੇ ਮੰਜੂ ਗੌਤਮ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

0 Comments
0

You may also like