ਆਰਿਆ ਬੱਬਰ ਨੇ ਸਾਂਝਾ ਕੀਤਾ ਆਪਣੀ ਨਵੀਂ ਫ਼ਿਲਮ ‘MADE IN UK’ ਦਾ ਪੋਸਟਰ

written by Lajwinder kaur | April 06, 2021 09:39am

ਬਾਲੀਵੁੱਡ ਤੇ ਪਾਲੀਵੁੱਡ ਐਕਟਰ ਆਰਿਆ ਬੱਬਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੱਕ ਹੋਰ ਨਵੇਂ ਫ਼ਿਲਮੀ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ ਮੇਡ ਇਨ ਯੂਕੇ (MADE IN UK) ਟਾਈਟਲ ਹੇਠ ਆ ਰਹੀ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ।

aarya babbar image inside Image Source: Instagram

ਹੋਰ ਪੜ੍ਹੋ : ‘ਖੱਬੀ ਸੀਟ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਿਊਟ ਜਿਹੀ ਕਮਿਸਟਰੀ

aarya babbar image Image Source: Instagram

ਜੀ ਹਾਂ ਯੂ.ਕੇ ਪ੍ਰੋਡਕਸ਼ਨਜ਼ ਬੇਸ ਹੇਠ ਬਣ ਰਹੀ ਇਸ ਹਿੰਦੀ ਫੀਚਰ ਫ਼ਿਲਮ ‘ਚ ਆਰਿਆ ਬੱਬਰ ਆਪਣੀ ਅਦਾਕਾਰੀ ਦੇ ਜਲਵੇ ਬਿਖਰਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ RICKY CHAUHAN ਡਾਇਰੈਕਟ ਕਰਨਗੇ ਤੇ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ ਦਲਜੀਤ ਸਿੰਘ। RISHI MAHLI ਵੱਲੋਂ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ।

inside image of aarya babbar Image Source: Instagram

ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਰਿਆ ਬੱਬਰ ਨੇ ਲਿਖਿਆ ਹੈ- ‘#MADEINUK ਮੇਰੇ ਅਗਲੇ ਪ੍ਰੋਜੈਕਟ ਦਾ ਐਲਾਨ ਤੇ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ.. ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਹਮੇਸ਼ਾ ਦੀ ਤਰ੍ਹਾਂ ਪਿਆਰ ... ਪਹਿਲੀ ਵਾਰ "ਯੂਕੇ ਪ੍ਰੋਡਕਸ਼ਨਜ਼" ਨਾਲ ਕੰਮ ਕਰਨ ਲਈ .. ਨਿਮਰਤਾ ਅਤੇ ਮੁਬਾਰਕ!’  । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਰਿਆ ਬੱਬਰ ਨੂੰ ਮੁਬਾਰਕਾਂ ਦੇ ਰਹੇ ਨੇ। ਆਰਿਆ ਬੱਬਰ ਨੇ ‘ਗਾਂਧੀ ਫਿਰ ਆ ਗਿਆ’ ਨਾਲ ਪੰਜਾਬੀ ਸਿਨੇਮਾ ਵਿੱਚ ਵਾਪਸੀ ਕੀਤੀ ਹੈ । ਇਸ ਫ਼ਿਲਮ ਤੋਂ ਬਾਅਦ ਆਰਿਆ ਬੱਬਰ ਦੀ ਝੋਲੀ ਇੱਕ ਹੋਰ ਪੰਜਾਬੀ ਫ਼ਿਲਮ ‘ਜੱਟੀ 15 ਮੁਰੱਬਿਆਂ ਵਾਲੀ’ ਹੈ। ਦੱਸ ਦਈਏ ਅਦਾਕਾਰ ਆਰਿਆ ਬੱਬਰ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਪਹੁੰਚੇ ਸੀ। ਇਹ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ।

 

 

View this post on Instagram

 

A post shared by Mr. Babbar (@aaryababbar222)

You may also like