ਕਲਯੁੱਗੀ ਬਾਬੇ ਦੇ ਅਨੋਖੇ ਰੰਗਾਂ ਨੂੰ ਬਿਆਨ ਕਰ ਰਿਹਾ ਹੈ ‘Ek Badnaam… Aashram Season 3’ ਦਾ ਟ੍ਰੇਲਰ, ਦੇਖਣ ਨੂੰ ਮਿਲ ਰਹੇ ਨੇ ਨਵੇਂ ਚਿਹਰੇ
ਕਲਯੁੱਗੀ ਬਾਬੇ ਦੇ ਅਨੋਖੇ ਰੰਗਾਂ ਨੂੰ ਬਿਆਨ ਕਰ ਰਿਹਾ ਹੈ ‘Ek Badnaam… Aashram Season 3’ ਦਾ ਟ੍ਰੇਲਰ, ਦੇਖਣ ਨੂੰ ਮਿਲ ਰਹੇ ਨੇ ਨਵੇਂ ਚਿਹਰੇ
Aashram Season 3 Trailer : ਲਓ ਜੀ ਬੌਬੀ ਦਿਓਲ ਸਟਾਰਰ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਤੀਜੇ ਸੀਜ਼ਨ Aashram Chapter 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਟ੍ਰੇਲਰ ਨੂੰ ਰਿਲੀਜ਼ ਹੋਏ ਕੁਝ ਹੀ ਸਮੇਂ ਹੋਇਆ ਹੈ ਤੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਟ੍ਰੇਲਰ ਦੇ ਨਾਲ ਆਸ਼ਰਮ ਦੇ ਤੀਜੇ ਸੀਜ਼ਨ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ 'Babe Bhangra Paunde Ne' ਦੇ ਵਿੱਚ ਨਜ਼ਰ ਆਵੇਗੀ ‘ਇਹ’ ਅਦਾਕਾਰਾ
image source youtube
ਡਿਜੀਟਲ ਪਲੇਟਫਾਰਮ MX Player ‘ਤੇ ਇਸ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਤੀਜੇ ਸੀਜ਼ਨ ਦਾ ਇੰਤਜ਼ਾਰ ਕਾਫੀ ਦੇਰ ਤੋਂ ਹੋ ਰਿਹਾ ਸੀ , ਕਿਉਂਕਿ ਪਹਿਲਾ ਤੇ ਦੂਜੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸੀਜ਼ਨ ਵਿੱਚ ਕਈ ਸਵਾਲਾਂ ਦੇ ਜਵਾਬ ਮਿਲਣਗੇ ਜੋ ਕਿ ਦੂਜੇ ਸੀਜ਼ਨ ਵਿੱਚ ਛੱਡ ਦਿੱਤੇ ਗਏ ਸਨ।
image source youtube
ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ। ਜਿਸ ‘ਚ Kashipur waale Baba ਆਪਣੇ ਕਈ ਖਤਰਨਾਕ ਰੂਪ ਦਿਖਾ ਰਹੇ ਹਨ। 2 ਮਿੰਟ 17 ਸਕਿੰਡ ਦਾ ਇਹ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਇਸ ਵਾਰ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ 'ਚ ਕਈ ਨਵੇਂ ਚਿਹਰੇ ਵੀ ਦੇਖਣ ਨੂੰ ਮਿਲਣਗੇ। ਜੀ ਹਾਂ ਈਸ਼ਾ ਗੁਪਤਾ ਆਪਣੇ ਗਲੈਮਰਸ ਦਾ ਤੜਲਾ ਲਗਾ ਰਹੀ ਹੈ। ਟ੍ਰੇਲਰ 'ਚ ਬੌਬੀ ਦਿਓਲ ਦੇ ਨਾਲ ਈਸ਼ਾ ਗੁਪਤਾ ਦੀਆਂ ਆਦਾਵਾਂ ਦੇਖਣ ਨੂੰ ਮਿਲ ਰਹੀ ਹਨ।
image source youtube
ਆਓ ਤੁਹਾਨੂੰ ਦੱਸਦੇ ਹਾਂ ਇਹ ਵੈੱਬ ਸੀਰੀਜ਼ Aashram Season 3 ਕਦੋਂ ਰਿਲੀਜ਼ ਹੋਣ ਜਾ ਰਹੀ ਹੈ-
3 ਜੂਨ,2022 ਨੂੰ ‘ਆਸ਼ਰਮ’ ਦਾ ਤੀਜਾ ਸੀਜ਼ਨ ਦੇ ਸਾਰੇ ਐਪੀਸੋਡਜ਼ MX Player ‘ਤੇ ਸਟ੍ਰੀਮਿੰਗ ਕੀਤਾ ਜਾਣਗੇ । ਧਰਮ ਦੇ ਨਾਂ ਤੇ ਹੋ ਰਹੇ ਵਿਖਾਵੇ, ਅੰਧਵਿਸ਼ਵਾਸ ਅਤੇ ਅਤਿਆਚਾਰਾਂ ‘ਤੇ ਇਸ ਵੈੱਬ ਸੀਰੀਜ਼ ਦੀ ਕਹਾਣੀ ਹੈ ਇਸਦੇ ਪਹਿਲੇ ਭਾਗ ਨੇ ਲੋਕਾਂ ਨੂੰ ਕਹਾਣੀ ਨਾਲ ਜੋੜ ਦਿੱਤਾ ਸੀ ।
ਵੈੱਬ ਸੀਰੀਜ਼ ਦੇ ਦੂਜੇ ਭਾਗ ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਤੀਜੇ ਭਾਗ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਦੱਸ ਦਈਏ ਕਹਾਣੀ ਦੇ ਇੱਕ-ਇੱਕ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਖਾਸ ਤੌਰ ਤੇ ਬੌਬੀ ਦਿਓਲ ਨੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਪ੍ਰਸ਼ੰਸਕ ਆਸ਼ਰਮ-3 ਨੂੰ ਲੈ ਕੇ ਕਾਫੀ ਉਤਸੁਕ ਹਨ। ਵੈੱਬ ਸੀਰੀਜ਼ ਆਸ਼ਰਮ-3 'ਚ ਬੌਬੀ ਦਿਓਲ, ਤ੍ਰਿਧਾ ਚੌਧਰੀ, Aaditi S Pohankar, ਦਰਸ਼ਨ ਕੁਮਾਰ, ਈਸ਼ਾ ਗੁਪਤਾ ਅਨੁਪ੍ਰਿਆ ਗੋਇਨਕਾ ਤੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਜਾਣੋ ਕੀ ਹੈ ਵਜ੍ਹਾ!
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
