ਦਿਲਜੀਤ ਦੋਸਾਂਝ ਦੀ ਫ਼ਿਲਮ 'Babe Bhangra Paunde Ne' ਦੇ ਵਿੱਚ ਨਜ਼ਰ ਆਵੇਗੀ ‘ਇਹ’ ਅਦਾਕਾਰਾ

written by Lajwinder kaur | May 12, 2022

Diljit Dosanjh- Sargun Mehta-Babe Bhangra Paunde Ne:  ਗਾਇਕ/ਐਕਟਰ ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਨੇ । ਦਿਲਜੀਤ ਦੋਸਾਂਝ ਆਪਣੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਹਨ। ਜੀ ਹਾਂ ਦਿਲਜੀਤ ਦੋਸਾਂਝ ਨੂੰ ਆਪਣੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਲਈ ਹੀਰੋਇਨ ਮਿਲ ਗਈ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰਾ ਸਰਗੁਣ ਮਹਿਤਾ।

ਹੋਰ ਪੜ੍ਹੋ : ‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

ਜੀ ਹਾਂ ਇਹ ਪਹਿਲੀ ਵਾਰ ਹੈ ਜਦੋਂ ਸਰਗੁਣ ਮਹਿਤਾ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆਵੇਗੀ। ਦਿਲਜੀਤ ਤੇ ਸਰਗੁਣ ਦੇ ਇਕੱਠੇ ਫ਼ਿਲਮ ਕਰਨ ਦੀ ਖਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਬਹੁਤ ਹੀ ਜ਼ਿਆਦਾ ਖੁਸ਼ ਹਨ। ਦੱਸ ਦਈਏ ਸਰਗੁਣ ਮਹਿਤਾ ਲਗਭਗ ਸਾਰੇ ਹੀ ਪੰਜਾਬੀ ਇੰਡਸਟਰੀ ਦੇ ਨਾਮੀ ਐਕਟਰਾਂ ਦੇ ਨਾਲ ਕੰਮ ਕਰ ਚੁੱਕੀ ਹੈ।

ਯਾਦ ਕਰਵਾ ਦੇਈਏ ਜਨਵਰੀ 2022 ਵਿੱਚ, ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਮਜ਼ੇਦਾਰ ਪੋਸਟਰ ਦੇ ਨਾਲ ਫ਼ਿਲਮ ਦਾ ਐਲਾਨ ਕੀਤੀ ਸੀ । ਇਹ ਫ਼ਿਲਮ ਕਾਲਾ ਸ਼ਾਹ ਕਾਲਾ ਦਾ ਨਿਰਦੇਸ਼ਨ ਕਰਨ ਵਾਲੇ ਅਮਰਜੀਤ ਸਿੰਘ ਸਾਰੋਂ ਅਤੇ ਨਰੇਸ਼ ਕਥੂਰੀਆ ਨੇ ਫ਼ਿਲਮ ਦੀ ਕਹਾਣੀ ਲਿਖੀ ਹੈ। ਇਹ ਫ਼ਿਲਮ ਦੁਸ਼ਹਿਰੇ ਦੇ ਮੌਕੇ ਉੱਤੇ 30 ਸਤੰਬਰ 2022 ਨੂੰ ਰਿਲੀਜ਼ ਹੋਵੇਗੀ।

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉੱਧਰ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਮਿਊਜ਼ਿਕ ਟੂਰ ਬੌਰਨ ਟੂ ਸ਼ਾਇਨ ਕਰਕੇ ਖੂਬ ਸੁਰਖੀਆਂ ਚ ਰਹੇ ਸਨ। ਇਸ ਤੋਂ ਇਲਾਵਾ ਬਹੁਤ ਜਲਦ ਜੋੜੀ ਫ਼ਿਲਮ ‘ਚ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਕਈ ਬਾਲੀਵੁੱਡ ਫ਼ਿਲਮਾਂ ਵੀ ਹਨ।

ਹੋਰ ਪੜ੍ਹੋ : ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ ਬੇਟੇ ਰੇਦਾਨ ਦੇ ਦੂਜੇ ਜਨਮਦਿਨ ‘ਤੇ ਸਾਂਝੇ ਕੀਤੇ ਅਣਦੇਖੇ ਪਲ, ਦੇਖੋ ਵੀਡੀਓ

 

 

View this post on Instagram

 

A post shared by DILJIT DOSANJH (@diljitdosanjh)

You may also like