ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਜਾਣੋ ਕੀ ਹੈ ਵਜ੍ਹਾ!

written by Lajwinder kaur | May 12, 2022

Bollywood Actress Shilpa Shetty Quits Social Media: ਸ਼ਿਲਪਾ ਸ਼ੈੱਟੀ ਨੇ ਆਪਣੀ ਤਾਜ਼ਾ ਪੋਸਟ ਨਾਲ ਪ੍ਰਸ਼ੰਸਕਾਂ ਵਿੱਚ ਸਨਸਨੀ ਮਚਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਅੰਦਾਜ਼ ਨਾਲ ਦਿਲ ਜਿੱਤਣ ਵਾਲੀ ਸ਼ਿਲਪਾ ਸ਼ੈੱਟੀ ਨੇ ਹੁਣ ਕੁਝ ਸਮੇਂ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ : ਇੰਤਜ਼ਾਰ ਹੋਇਆ ਖ਼ਤਮ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ OTT ਪਲੇਟਫਾਰਮ ਉੱਤੇ ਹੋ ਰਹੀ ਹੈ ਸਟ੍ਰੀਮਿੰਗ

shilpa shetty mother day with kids viaan and samisha image From Instagram

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਬਾਲੀਵੁੱਡ ਅਦਾਕਾਰਾ ਨੇ ਇੱਕ ਕਾਲੇ ਰੰਗ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਬ੍ਰੇਕ ਲੈ ਰਹੀ ਹਾਂ... Everything looking the same...ਸਭ ਕੁਝ ਇੱਕੋ ਜਿਹਾ ਲੱਗਦਾ ਹੈ! ਤੁਹਾਨੂੰ ਇੱਕ ਨਵਾਂ ਅਵਤਾਰ ਪ੍ਰਾਪਤ ਹੋਣ ਤੱਕ ਅਲਵਿਦਾ..’। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Workout loves Shilpa Shetty, she can't avoid [Watch Video] image From Instagram
ਸ਼ਿਲਪਾ ਸ਼ੈੱਟੀ ਦੇ ਇਸ ਨਵੇਂ ਐਲਾਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ 25.3 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਸ਼ਿਲਪਾ ਸ਼ੈਟੀ ਜਲਦੀ ਹੀ ਇੰਸਟਾਗ੍ਰਾਮ 'ਤੇ ਵਾਪਸੀ ਕਰੇਗੀ । ਦੱਸ ਦਈਏ ਸ਼ਿਲਪਾ ਨੇ ਪਿਛਲੇ ਸਾਲ ਹੀ ਹੰਗਾਮਾ-2 ਦੇ ਨਾਲ ਅਦਾਕਾਰੀ ਦੇ ਖੇਤਰ ਚ ਵਾਪਸੀ ਕੀਤੀ ਹੈ।  ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

Shilpa Shetty ,,, image From Instagram

ਸ਼ਿਲਪਾ ਸ਼ੈੱਟੀ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ । ਉਹ ਆਪਣੇ ਫਿੱਟਨੈੱਸ ਸ਼ੋਅ Shape of You ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ। ਇਸ ਸ਼ੋਅ 'ਚ ਉਹ ਸਟਾਰ ਕਲਾਕਾਰਾਂ ਦੇ ਨਾਲ ਫਿੱਟਨੈੱਸ ਤੇ ਯੋਗਾ ਨੂੰ ਲੈ ਕੇ ਗੱਲਬਾਤ ਕਰਦੀ ਹੈ ਤੇ ਲੋਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਦੀ ਹੈ। ਪਰ ਸ਼ਿਲਪਾ ਸ਼ੈੱਟੀ ਜੋ ਕਿ ਹੁਣ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਹੋਣ ਜਾ ਰਹੀ ਹੈ ਤਾਂ ਦਰਸ਼ਕਾਂ ਨੂੰ ਉਨ੍ਹਾਂ ਦੀ ਯੋਗਾ ਅਤੇ ਮਸਤੀ ਵਾਲੀ ਵੀਡੀਓਜ਼ ਦੇਖਣ ਨੂੰ ਨਹੀਂ ਮਿਲਣਗੀਆਂ।

ਹੋਰ ਪੜ੍ਹੋ : ਜਦੋਂ ਐਸ਼ਵਰਿਆ ਰਾਏ ਅਤੇ ਰਵੀਨਾ ਟੰਡਨ ਨੂੰ ਵੱਧੇ ਹੋਏ ਭਾਰ ਨੂੰ ਲੈ ਕੇ ਕੀਤਾ ਗਿਆ ਸੀ ਟ੍ਰੋਲ, ਤਾਂ ਅਦਾਕਾਰਾ ਨੇ ਇੰਝ ਕਰਵਾਈ ਸੀ ਬੋਲਤੀ ਬੰਦ

 

You may also like