ਇੰਤਜ਼ਾਰ ਹੋਇਆ ਖ਼ਤਮ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ OTT ਪਲੇਟਫਾਰਮ ਉੱਤੇ ਹੋ ਰਹੀ ਹੈ ਸਟ੍ਰੀਮਿੰਗ

written by Lajwinder kaur | May 10, 2022

Tarsem Jassar, Wamiqa Gabbi's movie 'Galwakdi' now streaming on OTT : ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ਗਲਵੱਕੜੀ ਜੋ ਕਿ ਹੁਣ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਜੇ ਤੁਸੀਂ ਅਜੇ ਤੱਕ ਇਸ ਫ਼ਿਲਮ ਦਾ ਆਨੰਦ ਨਹੀਂ ਲਿਆ ਹੈ ਤਾਂ ਘਰ ਬੈਠੇ ਹੀ ਇਸ ਫ਼ਿਲਮ ਨੂੰ ਦੇਖ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫ਼ਿਲਮ ਕਿਸ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ।

ਹੋਰ ਪੜ੍ਹੋ : Darling Song: ਨਰਾਜ਼ ਹੋਈ ਨੀਰੂ ਬਾਜਵਾ ਨੂੰ ਆਪਣੀ ਮਿੱਠੀਆਂ ਗੱਲਾਂ ਨਾਲ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ

tarsem jassar new song tor released

ਤਰਸੇਮ ਜੱਸੜ ਜੋ ਕਿ ਫ਼ਿਲਮ ‘ਚ ਜਗਤੇਸ਼ਵਰ ਨਾਂਅ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਿਹਾ ਹੈ। ਜੋ ਕਿ ਸਾਫ-ਸਫਾਈ ਅਤੇ ਅਸੂਲ ਪਸੰਦ ਸੁਭਾਅ ਵਾਲੇ ਇਨਸਾਨ ਦਾ ਕਿਰਦਾਰ ਚ ਦਿਖਾਈ ਦੇ ਰਿਹਾ ਹੈ। ਪਰ ਜਗਤੇਸ਼ਵਰ ਤੋਂ ਉਲਟ ਸੁਭਾਅ ਰੱਖਣ ਵਾਲੀ ਵਾਮਿਕਾ ਗੱਬੀ ਯਾਨੀਕਿ ਅੰਬਰ ਜੋ ਕਿ ਚੁਲਬੁਲੇ ਅਤੇ ਬੇ-ਪਰਵਾਹ ਸੁਭਾਅ ਰੱਖਦੀ ਹੈ।

yaar razi sung by tarsem jassar

ਪਿਆਰ, ਕਾਮੇਡੀ,ਇਮੋਸ਼ਨ ਪਰਫੈਕਟ ਪਰਿਵਾਰਕ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

new releasing date of tarsem jassar movie galwakdi on 8 april

Galwakdi movie on Amazon Prime

ਕਈ ਤਾਰੀਕਾਂ ਬਦਲਣ ਤੋਂ ਬਾਅਦ ਆਖਿਰਕਾਰ ਇਹ ਫ਼ਿਲਮ 8 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ, ਕਿ ਪ੍ਰਸ਼ੰਸਕ ਕਿਹੜੇ OTT ਪਲੇਟਫਾਰਮ 'ਤੇ ਇਸ ਫ਼ਿਲਮ ਨੂੰ ਦੇਖ ਸਕਦੇ ਹਨ। ਇਹ ਫ਼ਿਲਮ Amazon Prime ਉੱਤੇ ਸਟ੍ਰੀਮਿੰਗ ਹੋ ਗਈ ਹੈ। ਸੋ ਆਪਣੇ ਪੂਰਾ ਪਰਿਵਾਰ ਦੇ ਨਾਲ ਬੈਠ ਕੇ ਇਸ ਫ਼ਿਲਮ ਦਾ ਆਨੰਦ ਲਓ।

ਹੋਰ ਪੜ੍ਹੋ : ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ

You may also like