Darling Song: ਨਰਾਜ਼ ਹੋਈ ਨੀਰੂ ਬਾਜਵਾ ਨੂੰ ਆਪਣੀ ਮਿੱਠੀਆਂ ਗੱਲਾਂ ਨਾਲ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ
Darling Song: ਨਰਾਜ਼ ਹੋਈ ਨੀਰੂ ਬਾਜਵਾ ਨੂੰ ਆਪਣੀ ਮਿੱਠੀਆਂ ਗੱਲਾਂ ਨਾਲ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ
Punjabi movie "Kokka" : ਲਓ ਜੀ ਫ਼ਿਲਮ ਕੋਕਾ ਦਾ ਪਹਿਲਾ ਗੀਤ Darling ਰਿਲੀਜ਼ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਇਸ ਗੀਤ ਨੂੰ The Landers ਤੇ ਗਾਇਕਾ Simar Kaur ਨੇ ਮਿਲਕੇ ਗਾਇਆ ਹੈ। ਇਸ ਗੀਤ ਨੂੰ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਉੱਤੇ ਫਿਲਮਾਇਆ ਗਿਆ ਹੈ।
ਹੋਰ ਪੜ੍ਹੋ : ਕਨਿਕਾ ਕਪੂਰ ਨੇ ਬੁਆਏਫ੍ਰੈਂਡ ਨਾਲ ਸ਼ੇਅਰ ਕੀਤੀ ਫੋਟੋ, ਵਿਆਹ ਤੋਂ ਪਹਿਲਾਂ ਰੋਮਾਂਟਿਕ ਪਲਾਂ ਦਾ ਲੁਤਫ ਲੈਂਦੀ ਨਜ਼ਰ ਆਈ ਗਾਇਕਾ

ਗਾਣੇ ਦੇ ਵੀਡੀਓ 'ਚ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਮਿੱਠੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਗੀਤ ਚ ਦੇਖੋਗੇ ਕਿ ਨੀਰੂ ਬਾਜਵਾ ਯਾਨੀਕਿ ਅਜੂਨੀ ਗੁਰਨਾਮ ਭੁੱਲਰ ਯਾਨੀਕਿ ਅਕਾਲ ਤੋਂ ਨਰਾਜ਼ ਹੈ। ਜਿਸ ਕਰਕੇ ਅਕਾਲ ਆਪਣੀ ਮਿੱਠੀਆਂ ਗੱਲਾਂ ਦੇ ਨਾਲ ਅਜੂਨੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ ਕਰ ਰਿਹਾ ਹੈ। ਇਹ ਪਿਆਰਾ ਜਿਹਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Rabb Sukh Rakhey ਨੇ ਲਿਖੇ ਨੇ ਤੇ ਮਿਊਜ਼ਿਕ Sync ਨੇ ਦਿੱਤਾ ਹੈ। ਇਸ ਗੀਤ ਨੂੰ Gem Tunes Punjabi ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਵੱਡੀ ਉਮਰ ਦੀਆਂ ਔਰਤਾਂ ਦਾ ਆਪਣੇ ਤੋਂ ਛੋਟੀ ਉਮਰ ਵਾਲੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਵਾਲੇ ਸਮਾਜਿਕ ਮੁੱਦੇ ਨੂੰ ਬਿਆਨ ਕਰੇਗੀ। ਹਾਲਾਂਕਿ, ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਸਟਾਰਰ ਇਸ ਫ਼ਿਲਮ ‘ਚ ਪਿਆਰ, ਇਮੋਸ਼ਨ, ਕਾਮੇਡੀ,ਦਿਲ ਟੁੱਟਣ ਵਾਲੇ ਸਾਰੇ ਹੀ ਰੰਗ ਦੇਖਣ ਨੂੰ ਮਿਲਣਗੇ।

‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ। ਇਹ ਫ਼ਿਲਮ 20 ਮਈ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
