ਕਨਿਕਾ ਕਪੂਰ ਨੇ ਬੁਆਏਫ੍ਰੈਂਡ ਨਾਲ ਸ਼ੇਅਰ ਕੀਤੀ ਫੋਟੋ, ਵਿਆਹ ਤੋਂ ਪਹਿਲਾਂ ਰੋਮਾਂਟਿਕ ਪਲਾਂ ਦਾ ਲੁਤਫ ਲੈਂਦੀ ਨਜ਼ਰ ਆਈ ਗਾਇਕਾ

written by Lajwinder kaur | May 04, 2022

Entertainment News : ਗਾਇਕਾ ਕਨਿਕਾ ਕਪੂਰ Kanika Kapoor ਬਾਰੇ ਕਾਫੀ ਸਮੇਂ ਤੋਂ ਸੁਰਖੀਆਂ ਚ ਬਣੀ ਹੋਈ ਹੈ। ਉਹ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕਨਿਕਾ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਪਰ ਹੁਣ ਗਾਇਕਾ ਨੇ ਖੁਦ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੋਈ ਖਾਸ ਸਖਸ਼ ਹੈ।

Kanika Kapoor's rendition of Buhe Bariyan winning hearts of many Image Source: YouTube

ਹੋਰ ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ 'Kokka' ਦਾ ਟ੍ਰੇਲਰ ਹੋਇਆ ਰਿਲੀਜ਼

ਕਨਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਸ ਦੇ ਹੱਥ 'ਚ ਕਿਸੇ ਦਾ ਹੱਥ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕਨਿਕਾ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਫੋਟੋ ਵਿੱਚ ਪਤਾ ਚੱਲਦਾ ਹੈ ਕਿ ਇਸ ਵਿੱਚ ਕਿਸੇ ਆਦਮੀ ਦਾ ਹੱਥ ਹੈ।

kanika kapoor boy friend pic

ਕਨਿਕਾ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਕਾਫੀ ਕਮੈਂਟ ਕਰ ਰਹੇ ਹਨ। ਇੰਨਾ ਹੀ ਨਹੀਂ, ਸੈਲੇਬਸ ਵੀ ਕਨਿਕਾ ਨੂੰ ਵਧਾਈ ਦੇ ਰਹੇ ਹਨ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਕਨਿਕਾ ਕਪੂਰ ਕਿਸੇ ਨਾਲ ਰਿਲੇਸ਼ਨਸ਼ਿਪ ਵਿੱਚ ਹੈ।

ਖਬਰਾਂ ਮੁਤਾਬਕ ਕਨਿਕਾ ਦੇ ਬੁਆਏਫ੍ਰੈਂਡ ਦਾ ਨਾਂ ਗੌਤਮ ਹੈ ਅਤੇ ਦੋਵੇਂ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹਨ। ਦੋਵੇਂ 20 ਮਈ ਨੂੰ ਵਿਆਹ ਕਰ ਸਕਦੇ ਹਨ। ਕਨਿਕਾ ਬਹੁਤ ਜ਼ੋਰਾਂ-ਸ਼ੋਰਾਂ ਦੇ ਨਾਲ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ।

ਦੱਸ ਦੇਈਏ ਕਿ ਕਨਿਕਾ ਦਾ ਇਹ ਦੂਜਾ ਵਿਆਹ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਨਿਕਾ ਦਾ ਵਿਆਹ ਰਾਜ ਚੰਡੋਕ ਨਾਲ ਹੋਇਆ ਸੀ ਜੋ ਇੱਕ ਐਨਆਰਆਈ ਕਾਰੋਬਾਰੀ ਸੀ। ਦੋਵਾਂ ਦੇ 3 ਬੱਚੇ ਹਨ। ਹਾਲਾਂਕਿ ਤਲਾਕ ਤੋਂ ਬਾਅਦ ਕਨਿਕਾ ਆਪਣੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ। ਪਰ ਉਹ ਕੰਮ ਦੇ ਸਿਲਸਿਲੇ 'ਚ ਮੁੰਬਈ ਆਉਂਦੀ ਰਹਿੰਦੀ ਹੈ।

ਹੁਣ ਕਨਿਕਾ ਦਾ ਬੁਆਏਫ੍ਰੈਂਡ ਗੌਤਮ ਵੀ ਐਨਆਰਆਈ ਬਿਜ਼ਨੈੱਸਮੈਨ ਹੈ। ਦੋਵੇਂ ਲੰਡਨ 'ਚ ਹੀ ਵਿਆਹ ਕਰਨਗੇ। ਪ੍ਰਸ਼ੰਸਕ ਗੌਤਮ ਅਤੇ ਕਨਿਕਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਕਨਿਕਾ ਨੂੰ ਬੇਬੀ ਡਾਲ ਸਿੰਗਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਕਨਿਕਾ ਰਾਗਨੀ ਐੱਮਐੱਮਐੱਸ-2 ਦੇ ਬੇਬੀ ਡਾਲ ਗਾਣੇ ਨਾਲ ਮਸ਼ਹੂਰ ਹੋਈ ਸੀ ।

ਹੋਰ ਪੜ੍ਹੋ : ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਫ਼ਿਲਮ ਦਾ ਸ਼ੈਡਿਊਲ ਹੋਇਆ ਪੂਰਾ, ਤਸਵੀਰਾਂ ਕੀਤੀਆਂ ਸਾਂਝੀਆਂ

 

View this post on Instagram

 

A post shared by Kanika Kapoor (@kanik4kapoor)

You may also like