ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ 'Kokka' ਦਾ ਟ੍ਰੇਲਰ ਹੋਇਆ ਰਿਲੀਜ਼

written by Lajwinder kaur | May 03, 2022

Gurnam Bhullar, Neeru Bajwa, KOKKA Trailer : ਲਓ ਜੀ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਮੋਸਟ ਅਵੇਟਡ ਫ਼ਿਲਮ ਕੋਕਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਲੈ ਕੇ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਕਾਫੀ ਉਤਸੁਕ ਸਨ। ਟ੍ਰੇਲਰ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਹੈ ਜੋ ਕਿ ਦੋ ਵੱਖਰੀ-ਵੱਖਰੀ ਸ਼ਖ਼ਸ਼ੀਅਤ ਰੱਖਣ ਵਾਲਿਆਂ ਦੇ ਆਲੇ-ਦੁਆਲੇ ਘੁੰਮਦਾ ਹੈ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Akaal-Ajooni-gurnam

3ਮਿੰਟ 2 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਟ੍ਰੇਲਰ ਦੀ ਸ਼ੁਰੂਆਤ ਨੀਰੂ ਬਾਜਵਾ ਤੋਂ ਸ਼ੁਰੂ ਹੁੰਦਾ ਹੈ ਜੋ ਕਿ ਆਪਣੇ ਲਈ ਇੱਕ ਜੀਵਨ ਸਾਥੀ ਤਲਾਸ਼ ਕਰ ਰਹੀ ਹੈ। ਪਰ ਵੱਡੀ ਉਮਰ ਦੀ ਹੋਣ ਕਰਕੇ ਅਜੂਨੀ (Ajooni) ਯਾਨੀ ਕਿ ਨੀਰੂ ਬਾਜਵਾ ਨੂੰ ਰਿਸ਼ਤੇ ਦੇ ਲਈ ਅਜੀਬ ਜਿਹੇ ਮੁੰਡਿਆਂ ਦੇ ਰਿਸ਼ਤੇ ਆਉਂਦੇ ਹਨ। ਇਸ ਦੌਰਾਨ ਅਜੂਨੀ ਨੂੰ ਅਕਾਲ ਮਿਲਦਾ ਯਾਨੀਕਿ ਗੁਰਨਾਮ ਭੁੱਲਰ ।

Akaal-Ajooni

ਜੋ ਕਿ ਲੰਡਨ ਚ ਵਿਆਹ ਦੇ ਲਈ ਕੁੜੀ ਲੱਭਣ ਆਉਂਦਾ ਹੈ। ਇਸ ਦੌਰਾਨ ਦੋਵਾਂ ਚ ਕਾਫੀ ਨੋਕ-ਝੋਕ ਵੀ ਦੇਖਣ ਨੂੰ ਮਿਲਦੀ ਹੈ, ਪਰ ਇਸੇ ਦੌਰਾਨ ਦੋਵਾਂ ਚ ਪਿਆਰ ਹੋ ਜਾਂਦਾ ਹੈ। ਪਰ ਫਿਰ ਦੋਵਾਂ ਦੇ ਪਿਆਰ ‘ਚ ਕੁੜੀ ਦਾ ਵੱਡੀ ਉਮਰ ਦਾ ਹੋਣ ਵਾਲੀ ਦਿੱਕਤ ਆ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਜੂਨੀ ਤੇ ਅਕਾਲ ਦਾ ਵਿਆਹ ਹੋ ਪਾਵੇਗਾ ਜਾਂ ਨਹੀਂ, ਇਹ ਤਾਂ ਹੁਣ ਸਿਨੇਮਾ ਘਰ 'ਚ ਜਾ ਕੇ ਹੀ ਪਤਾ ਚੱਲ ਪਾਵੇਗਾ।

Akaal-Ajooni-gurnam-neeru

ਫ਼ਿਲਮ ਦੇ ਟ੍ਰੇਲਰ ਦੇ ਰਿਲੀਜ਼ ਤੋਂ ਇਹ ਪੱਖ ਸਾਹਮਣੇ ਆ ਰਿਹਾ ਹੈ ਕਿ ਇਹ ਫ਼ਿਲਮ ਵੱਡੀ ਉਮਰ ਦੀਆਂ ਔਰਤਾਂ ਦਾ ਆਪਣੇ ਤੋਂ ਛੋਟੀ ਉਮਰ ਵਾਲੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਵਾਲੇ ਸਮਾਜਿਕ ਮੁੱਦੇ ਨੂੰ ਬਿਆਨ ਕਰੇਗੀ। ਹਾਲਾਂਕਿ, ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਸਟਾਰਰ ਇਸ ਫ਼ਿਲਮ ‘ਚ ਪਿਆਰ, ਇਮੋਸ਼ਨ, ਕਾਮੇਡੀ,ਦਿਲ ਟੁੱਟਣ ਵਾਲੇ ਸਾਰੇ ਹੀ ਰੰਗ ਦੇਖਣ ਨੂੰ ਮਿਲਣਗੇ।

‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ। ਇਹ ਫ਼ਿਲਮ ਇਸ ਮਹੀਨੇ ਯਾਨੀਕਿ 20 ਮਈ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : Met Gala ‘ਚ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਜਲਦ ਹੀ ਜੋਨਸ ਪਰਿਵਾਰ ‘ਚ ਗੂੰਜਣ ਵਾਲੀਆਂ ਨੇ ਕਿਲਕਾਰੀਆਂ

 

 

 

 

You may also like