ਕੀ ਬਿੱਗ ਬੌਸ 16 'ਚ ਹੋਵੇਗੀ ਅੱਬਦੁ ਰੌਜ਼ਿਕ ਦੇ ਦੁਸ਼ਮਣ ਹਸਬੁੱਲਾ ਦੀ ਐਂਟਰੀ? ਲੜਾਈ ਦੇ ਕਈ ਵੀਡੀਓ ਹੋਏ ਵਾਇਰਲ

written by Pushp Raj | October 19, 2022 05:59pm

Abdu Rozik's 'enemy' Hasbullah entery in Bigg Boss 16: ਬਿੱਗ ਬੌਸ 16 ਦੇ ਘਰ 'ਚ ਇਸ ਸਮੇਂ ਅੱਬਦੁ ਰੌਜ਼ਿਕ ਸਾਰਿਆਂ ਦੇ ਪਸੰਦੀਦਾ ਕੰਟੈਸਟੈਂਟ ਬਣ ਗਏ ਹਨ। ਸ਼ੋਅ ਦੇ ਪਹਿਲੇ ਦਿਨ ਤੋਂ ਹੀ ਅੱਬਦੁ ਰੌਜ਼ਿਕ ਆਪਣੀ ਕਿਊਟਨੈਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸੇ ਵਿਚਾਲੇ ਹੁਣ ਇਹ ਖ਼ਬਰ ਆ ਰਹੀ ਹੈ ਕਿ ਸ਼ੋਅ ਵਿੱਚ ਜਲਦ ਹੀ ਅੱਬਦੁ ਰੌਜ਼ਿਕ ਦੇ ਦੁਸ਼ਮਣ ਹਸਬੁੱਲਾ ਦੀ ਐਂਟਰੀ ਹੋਣ ਜਾ ਰਹੀ ਹੈ।

Image Source : Instagram

ਬਿੱਗ ਬੌਸ ਦੇ ਘਰ ਦੇ ਬਾਕੀ ਸਾਰੇ ਮੁਕਾਬਲੇਬਾਜ਼ ਵੀ ਅੱਬਦੁ ਰੌਜ਼ਿਕ ਨੂੰ ਬਹੁਤ ਪਿਆਰ ਕਰਦੇ ਹਨ। ਸ਼ੋਅ ਦੇ ਹੋਸਟ ਸਲਮਾਨ ਖਾਨ ਵੀ ਅੱਬਦੁ ਦੇ ਮਾਸੂਮ ਸੁਭਾਅ ਦੀ ਤਾਰੀਫ ਕਰਦੇ ਹਨ। ਇਸ ਦੌਰਾਨ ਅੱਬਦੁ ਰੌਜ਼ਿਕ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਇਸ ਨਾਲ ਅੱਬਦੁ ਰੌਜ਼ਿਕ ਤੇ ਉਨ੍ਹਾਂ ਦੇ ਫੈਨਜ਼ ਪਰੇਸ਼ਾਨ ਹੋ ਸਕਦੇ ਹਨ। ਜੀ ਹਾਂ, ਖ਼ਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ 16 ਦੇ ਘਰ ਵਿੱਚ ਤਾਜਿਕ ਗਾਇਕ ਅੱਬਦੁ ਰੌਜ਼ਿਕ ਦੇ ਦੁਸ਼ਮਣ ਹਸਬੁੱਲਾ ਦੀ ਐਂਟਰੀ ਹੋ ਸਕਦੀ ਹੈ।

ਬਿੱਗ ਬੌਸ 16 ਦੇ ਘਰ 'ਚ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਅੱਬਦੁ ਰੌਜ਼ਿਕ ਕਾਫੀ ਸੁਰਖੀਆਂ 'ਚ ਹਨ,ਪਰ ਕੀ ਤੁਸੀਂ ਜਾਣਦੇ ਹੋ ਕਿ ਇਸ 19 ਸਾਲਾ ਪਿਆਰੇ ਗਾਇਕ ਦਾ ਵੀ ਕੋਈ ਦੁਸ਼ਮਣ ਹੈ। ਅਸੀਂ ਗੱਲ ਕਰ ਰਹੇ ਹਾਂ ਹਸਬੁੱਲਾ ਮਾਗੋਮੇਡੋਵ ਦੀ, ਜੋ ਕਿ ਦਾਗੇਸਤਾਨ ਗਣਰਾਜ ਤੋਂ ਹੈ ਅਤੇ ਅੱਬਦੁ ਰੌਜ਼ਿਕ ਵਰਗੇ ਬੱਚੇ ਦੇ ਚਿਹਰੇ ਲਈ ਜਾਣਿਆ ਜਾਂਦਾ ਹੈ। ਹਸਬੁੱਲਾ ਟਿਕਟੌਕ 'ਚ ਕਾਫੀ ਮਸ਼ਹੂਰ ਹੈ।

Image Source : Youtube

ਹਸਬੁੱਲਾ ਅਤੇ ਅੱਬਦੁ ਰੌਜ਼ਿਕ ਦੀ ਦੁਸ਼ਮਣੀ ਦੀ ਕਹਾਣੀ ਵੀ ਹੈ। ਦੋਵਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ।

ਦਰਅਸਲ ਹਸਬੁੱਲਾਹ ਨੇ ਇਕ ਵਾਰ ਕਥਿਤ ਤੌਰ 'ਤੇ ਅੱਬਦੁ ਰੌਜ਼ਿਕ ਨੂੰ ਲੜਾਈ ਲਈ ਚੁਣੌਤੀ ਦਿੱਤੀ ਸੀ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਰੂਸ ਦੇ ਛੋਟੇ ਲੋਕਾਂ ਦੀ ਖੇਡ ਫੈਡਰੇਸ਼ਨ ਨੇ ਇਸ ਨੂੰ ਅਨੈਤਿਕ ਕਿਹਾ ਸੀ। ਖਬਰਾਂ ਮੁਤਾਬਕ ਹਸਬੁੱਲਾ 'ਟੌਗਸਟ ਲਿਟਲ ਪਰਸਨ' ਕਹਾਉਣਾ ਚਾਹੁੰਦਾ ਸੀ। ਹੁਣ ਖ਼ਬਰ ਆ ਰਹੀ ਹੈ ਕਿ ਹਸਬੁੱਲਾ ਬਿੱਗ ਬੌਸ 16 ਦੇ ਘਰ ਵਿੱਚ ਵਾਈਲਡ ਕਾਰਡ ਪ੍ਰਤੀਭਾਗੀ ਦੇ ਰੂਪ ਵਿੱਚ ਐਂਟਰੀ ਕਰ ਸਕਦਾ ਹੈ।

Image Source : Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ਨਾਲ ਇਸ ਵਾਰ ਮਨਾਓ 'ਧੁਨ ਦੀਵਾਲੀ ਦੀ', ਵੇਖੋ ਦੀਵਾਲੀ 'ਤੇ ਖ਼ਾਸ ਪ੍ਰੋਗਰਾਮ 23 ਅਕਤੂਬਰ ਨੂੰ ਸ਼ਾਮ 7 ਵਜੇ

ਸੋਸ਼ਲ ਮੀਡੀਆ ਇੰਫਲੂਐਂਸਰ ਹਸਬੁੱਲਾ ਮੈਗੋਮੇਡੋਵ ਨਾ ਸਿਰਫ ਰੂਸ 'ਚ ਬਲਕਿ ਪੂਰੀ ਦੁਨੀਆ ਵਿ$ ਮਸ਼ਹੂਰ ਹੈ। ਇਸ ਪਿੱਛੇ ਕਾਰਨ ਹੈ ਉਸ ਦਾ ਕੱਦ। ਹਸਬੁੱਲਾ ਵੀ ਅੱਬਦੁ ਵਾਂਗ 19 ਸਾਲ ਦਾ ਹੈ, ਪਰ ਉਹ ਦਿੱਖ ਵਿੱਚ ਇੱਕ ਛੋਟੇ ਬੱਚੇ ਵਰਗਾ ਲੱਗਦਾ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਦਬੰਗ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ।

You may also like