'ਬਿੱਗ ਬੌਸ 16' ਦੇ ਮੇਕਰਸ 'ਤੇ ਭੱੜਕੇ ਅੱਬਦੁ ਰੌਜ਼ਿਕ ਦੇ ਮੈਨੇਜਰ, ਬਿਆਨ ਜਾਰੀ ਕਰ ਆਖੀ ਇਹ ਗੱਲ

written by Pushp Raj | December 16, 2022 11:41am

Bigg Boss 16: ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੇ ਹਾਲ ਹੀ ਵਿਖਾਏ ਗਏ ਐਪੀਸੋਡ ਵਿੱਚ, ਅੱਬਦੁ ਰੌਜ਼ਿਕ ਨਾਲ ਹੋਏ ਵਿਵਹਾਰ ਨੂੰ ਲੈ ਕੇ ਦਰਸ਼ਕ ਬਹੁਤ ਗੁੱਸੇ 'ਚ ਹਨ। ਦਰਅਸਲ ਅੱਬਦੁ ਨਾਲ ਬਿੱਗ ਬੌਸ ਦੇ ਕੁਝ ਪ੍ਰਤੀਭਾਗੀਆਂ ਨੇ ਮਾੜਾ ਵਿਵਹਾਰ ਕੀਤਾ, ਜਿਸ ਕਾਰਨ ਪ੍ਰਸ਼ੰਸਕ ਨਾਰਾਜ਼ ਸਨ ਪਰ ਹੁਣ ਅੱਬਦੁ ਰੌਜਿਕ ਦੇ ਮੈਨੇਜਰ ਨੇ ਵੀ ਸ਼ੋਅ ਮੇਕਰਸ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

Image Source: Twitter

ਹਾਲ ਹੀ ਵਿੱਚ ਪ੍ਰਸਾਰਿਤ ਕੀਤੇ ਗਏ ਐਪੀਸੋਡ ਦੇ ਵਿੱਚ ਵਿਖਾਇਆ ਗਿਆ ਕਿ ਅੱਬਦੁ ਰੌਜ਼ਿਕ ਆਪਣੀ ਕ੍ਰਸ਼ ਨਿਮਰਤ ਕੌਰ ਆਹਲੂਵਾਲੀਆ ਨੂੰ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ। ਇਸ ਦੇ ਲਈ ਅੱਬਦੁ ਨੇ ਸਾਜਿਦ ਖ਼ਾਨ ਤੋਂ ਮਦਦ ਮੰਗੀ ਤੇ ਉਸ ਨੂੰ ਖ਼ੁਦ ਦੀ ਪਿੱਠੀ ਉੱਤੇ 'ਹੈਪੀ ਬਰਥਡੇ' ਅਤੇ 'ਆਈ ਲਵ ਨਿੰਮੀ' ਲਿਖਣ ਲਈ ਕਿਹਾ ਸੀ, ਪਰ ਸਾਜਿਦ ਨੇ 'ਆਈ ਲਵ ਨਿੰਮੀ' ਦੀ ਬਜਾਏ ਕੁਝ ਹੋਰ ਹੀ ਲਿਖਿਆ ਸੀ।

ਇਸ ਤੋਂ ਬਾਅਦ ਅੱਬਦੁ ਰੌਜ਼ਿਕ ਦੇ ਮੈਨੇਜਰ ਦਾ ਇੱਕ ਬਿਆਨ ਇੰਸਟਾਗ੍ਰਾਮ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਿਸਟਰ ਖ਼ਬਰੀ ਨਾਂਅ ਇੰਸਟਾਗ੍ਰਾਮ ਹੈਂਡਲ 'ਤੇ ਸਾਂਝਾ ਕੀਤੇ ਗਏ ਬਿਆਨ 'ਚ ਲਿਖਿਆ ਗਿਆ ਹੈ, “IFCM ਟੀਮ ਦੁਖੀ ਅਤੇ ਸਦਮੇ ਵਿੱਚ ਹੈ ਕਿ ਉਸ ਦੇ ਕਲਾਇੰਟ, ਅੱਬਦੁ ਰੌਜ਼ਿਕ, ਨਾਲ ਬਿੱਗ ਬੌਸ ਦੇ ਘਰ ਵਿੱਚ ਇੱਕ ਅਨੁਚਿਤ ਵਿਤਕਰੇ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। "

Who is Abdu Rozik? Here's all you need to know about Bigg Boss 16's first confirmed contestant Image Source: Twitter

ਅੱਬਦੁ ਰੌਜ਼ਿਕ ਦੇ ਮੈਨੇਜਰ ਨੇ ਅੱਗੇ ਕਿਹਾ, " ਸ਼ੋਅ ਦੇ ਸਟਾਫ਼ ਵੱਲੋਂ ਚਾਲਾਂ ਖੇਡਣ ਵਾਲੇ ਲੋਕ 'ਤੇ ਕਾਬੂ ਨਾ ਕਰਨਾ ਅਤੇ ਹੋਰਨਾ ਨਾਲ ਛੇੜਛਾੜ ਕਰਨਾ ਅਤੇ ਆਪਣੇ ਫਾਇਦੇ ਲਈ ਇੱਕ ਨਿਰਦੋਸ਼ ਦੀ ਭਾਵਨਾਵਾਂ ਨਾਲ ਖੇਡਣਾ ਬੇਇਨਸਾਫ਼ੀ ਹੈ। ਖ਼ਾਸ ਤੌਰ 'ਤੇ ਅਜਿਹੇ ਵਿਅਕਤੀ ਨਾਲ ਜੋ ਕਿਸੇ ਗਤੀਵਿਧੀ ਦੇ ਪਿੱਛੇ ਦੇ ਕਾਰਨ ਨੂੰ ਪੂਰੀ ਤਰ੍ਹਾਂ ਨਹੀਂ ਸਮਝਦਾ ਅਤੇ ਉਸ ਸਾਦਗੀ ਅਤੇ ਮਾਸੂਮੀਅਤ ਨੂੰ ਆਪਣੇ ਟੀਚੇ ਲਈ ਫਾਇਦਾ ਚੁੱਕਣ ਲਈ ਵਰਤਿਆ ਜਾਂਦਾ ਹੈ।"
ਬਿਆਨ 'ਚ ਅੱਗੇ ਲਿਖਿਆ ਗਿਆ ਹੈ, “ਹਾਲ ਹੀ ਦੇ ਐਪੀਸੋਡ ਵਿਚ ਰਾਸ਼ਟਰੀ ਟੈਲੀਵਿਜ਼ਨ 'ਤੇ ਜੋ ਦਿਖਾਇਆ ਗਿਆ, ਅਸੀਂ ਇਹ ਦੇਖ ਕੇ ਦੁਖੀ ਹਾਂ। ਬਿਨਾਂ ਸਮਝਾਏ ਅਬਦੁੱਲ ਦੀ ਪਿੱਠ 'ਤੇ ਅਜਿਹੇ ਸ਼ਬਦ ਲਿਖਣਾ ਉਸ ਦੇ ਭਰੋਸੇ ਅਤੇ ਇਮਾਨਦਾਰੀ ਦੀ ਉਲੰਘਣਾ ਹੈ। ਅਸੀਂ ਇਸ ਤਰ੍ਹਾਂ ਦੇ ਵਿਵਹਾਰ ਦੀ ਨਿੰਦਿਆ ਕਰਦੇ ਹਾਂ, ਇਸ ਦੇ ਨਾਲ ਹੀ ਸਾਨੂੰ ਖੁਸ਼ੀ ਹੈ ਕਿ ਉਸ ਨੂੰ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਇੰਨਾ ਪਿਆਰ ਮਿਲ ਰਿਹਾ ਹੈ। ਅੱਬਦੁ ਆਪਣੇ ਦੇਸ਼ ਤੋਂ ਬਾਹਰ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਸ਼ੋਅ ਦੇ ਬਾਕੀ ਪ੍ਰਤੀਭਾਗੀ ਉਸ ਨਾਲ ਮਨੁੱਖਤਾ ਨਾਲ ਪੇਸ਼ ਆਉਣਗੇ ਤੇ ਚੰਗਾ ਵਿਵਹਾਰ ਕਰਨਗੇ।"

ਅੰਤ ਵਿੱਚ, ਲਿਖਿਆ ਗਿਆ ਹੈ "ਅੱਬਦੁ ਭਾਰਤ ਵਿੱਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਂ ਕਿ ਰਾਸ਼ਟਰੀ ਟੈਲੀਵਿਜ਼ਨ 'ਤੇ ਮਜ਼ਾਕ ਬਨਣ ਲਈ ਆਇਆ ਹੈ। ਇਹ ਘਟਨਾ ਸੱਚਮੁੱਚ ਸਵਾਲ ਖੜ੍ਹੇ ਕਰਦੀ ਹੈ ਕਿ ਅੱਜ ਤੱਕ ਕਿਸੇ ਨੇ ਵੀ ਸਾਜਿਦ ਨੂੰ ਮੁਆਫ਼ੀ ਮੰਗਣ ਜਾਂ ਸਪੱਸ਼ਟੀਕਰਨ ਦੇਣ ਲਈ ਨਹੀਂ ਕਿਹਾ ਹੈ, ਸਗੋਂ ਹਰ ਕਿਸੇ ਨੇ ਇਸ ਧੱਕੇਸ਼ਾਹੀ ਵਿੱਚ ਹਿੱਸਾ ਲੈਣ ਅਤੇ ਜਨਤਕ ਤੌਰ 'ਤੇ ਉਸ ਦਾ ਮਜ਼ਾਕ ਉਡਾਉਣ ਦੀ ਖੇਚਲ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨੈਤਿਕ ਤੌਰ 'ਤੇ ਗ਼ਲਤ ਫੁਟੇਜ ਦਿਖਾਉਣ ਦੀ ਬਜਾਏ, ਰਿਐਲਿਟੀ ਸ਼ੋਅ ਦੇ ਨਿਰਮਾਤਾ ਸਾਵਧਾਨੀ ਵਰਤਣਗੇ ਅਤੇ ਅਜਿਹੇ ਵਿਵਹਾਰ ਵਿਰੁੱਧ ਕਾਰਵਾਈ ਕਰਨਗੇ।"

Image Source: Twitter

ਹੋਰ ਪੜ੍ਹੋ: ਅਭਿਸ਼ੇਕ ਬੱਚਨ ਦੀ ਟੀਮ ਲਈ ਚੀਅਰਲੀਡਰ ਬਣੇ ਐਸ਼ਵਰਿਆ ਤੇ ਆਰਾਧਿਆ, ਤਸਵੀਰਾਂ ਹੋਈਆਂ ਵਾਇਰਲ

ਦੱਸ ਦਈਏ ਕਿ ਦਰਸ਼ਕ ਵੀ ਸਾਜਿਦ ਤੇ ਨਿਮਰਤ ਦੀ ਇਸ ਹਰਕਤ ਤੋਂ ਬੇਹੱਦ ਗੁੱਸ ਹਨ। ਦਰਸ਼ਕ ਵੀ ਲਗਾਤਾਰ ਸਲਮਾਨ ਖ਼ਾਨ ਤੋਂ ਅੱਬਦੁ ਲਈ ਇਨਸਾਫ ਦੀ ਮੰਗ ਕਰ ਰਹੇ ਹਨ ਤੇ ਗ਼ਲਤ ਵਿਵਹਾਰ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ।

 

View this post on Instagram

 

A post shared by Bigg Boss Khabri 💥 (@mr_khabri)

You may also like