
ਦ੍ਰਿਸ਼ਟੀ ਗਰੇਵਾਲ (Drishtii Garewal) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੇ ਪਤੀ ਦੇ ਨਾਲ ਅਕਸਰ ਫਨੀ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਪਤੀ ਉਸ ਦੇ ਵਾਲਾਂ ‘ਚ ਫੁੱਲ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਾਲ ਭਾਰਤੀ ਸਿੰਘ ਦੇ ਬੇਟੇ ਦਾ ਕਿਊਟ ਵੀਡੀਓ ਵਾਇਰਲ,ਗੋਲੇ ਨੂੰ ਲਾਡ ਲਡਾਉਂਦੀ ਆਈ ਨਜ਼ਰ
ਸੋਸ਼ਲ ਮੀਡੀਆ ‘ਤੇ ਪਤੀ ਪਤਨੀ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਕਿਸੇ ਦੀ ਆਵਾਜ਼ ਵੀ ਚੱਲ ਰਹੀ ਹੈ । ਜਿਸ ‘ਚ ਇੱਕ ਕੁੜੀ ਕਹਿ ਰਹੀ ਹੈ ਕਿ ਵਿਆਹ ਤੋਂ ਬਾਅਦ ਕਿੰਨੇ ਚੋਂਚਲੇ ਕੁੜੀਆਂ ਨੂੰ ਕਰਨੇ ਪੈਂਦੇ ਹਨ, ਮਾਂਗ ਭਰੋ, ਬਿੰਦੀ ਲਗਾਓ, ਚੂੜੀ ਪਾਓ, ਤੁਹਾਨੂੰ ਮੁੰਡਿਆਂ ਨੂੰ ਵਿਆਹੇ ਦਿਖਣ ਲਈ ਕੁਝ ਨਹੀਂ ਕਰਨਾ ਪੈਂਦਾ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਦੇ ਨਾਲ ਖੇਡਿਆ ਕੰਗਣਾ, ਕੰਗਣਾ ਖੇਡਣ ਦੀ ਰਸਮ ‘ਚ ਜਿੱਤੀ ਦੇਵੋਲੀਨਾ
ਜਿਸ ਤੇ ਅਭੈ ਅੱਤਰੀ ਰਿਐਕਸ਼ਨ ਦਿੰਦੇ ਹਨ ਕਿ ਮੁੰਡਿਆਂ ਦੀ ਤਾਂ ਸ਼ਕਲ ਹੀ ਦੱਸ ਦਿੰਦੀ ਹੈ ।ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਦ੍ਰਿਸ਼ਟਰੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਭੈ ਅੱਤਰੀ ਵੀ ਬਿਹਤਰੀਨ ਅਦਾਕਾਰ ਹਨ ਅਤੇ ਕਈ ਪ੍ਰੋਜੈਕਟਸ ‘ਚ ਨਜ਼ਰ ਆ ਚੁੱਕੇ ਹਨ ।
View this post on Instagram