ਅਭੈ ਦਿਓਲ ਆਏ ਤਾਏ ਧਰਮਿੰਦਰ ਨੂੰ ਪਾਪਾ ਤੇ ਪਿਤਾ ਅਜੀਤ ਨੂੰ ਚਾਚਾ ਕਹਿ ਕੇ ਬੁਲਾਉਂਦੇ ਹਨ, ਅਭੈ ਨੇ ਦੱਸੀ ਇਹ ਵਜ੍ਹਾ

written by Rupinder Kaler | October 14, 2021 11:57am

ਅਭੈ ਦਿਓਲ (abhay deol) ਦੀ ਗਿਣਤੀ ਉਹਨਾਂ ਅਦਾਕਾਰਾਂ ਵਿੱਚ ਹੁੰਦੀ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ ਤੇ ਲੋਕਾਂ ਵਿੱਚ ਖ਼ਾਸ ਪਹਿਚਾਣ ਬਣਾਈ ਹੈ । ਅਭੈ ਦਿਓਲ (abhay deol) ਨਿਰਮਾਤਾ ਨਿਰਦੇਸ਼ਕ ਅਜੀਤ ਸਿੰਘ ਦਿਓਲ ਦੇ ਬੇਟੇ ਹਨ ਤੇ ਧਰਮਿੰਦਰ ਦੇ ਭਤੀਜੇ । ਫ਼ਿਲਮੀ ਬੈਕਗਰਾਊਂਡ ਹੋਣ ਦੇ ਬਾਵਜੂਦ ਅਭੈ ਉਹ ਮੁਕਾਮ ਹਾਸਲ ਨਹੀਂ ਕਰ ਸਕੇ ਜਿਹੜਾ ਸੰਨੀ ਦਿਓਲ ਤੇ ਬੌਬੀ ਦਿਓਲ ਨੂੰ ਹਾਸਲ ਹੈ ।

abhay deol Pic Courtesy: Instagram

ਹੋਰ ਪੜ੍ਹੋ :

ਪੰਜਾਬੀ ਗਾਇਕ ਨਿੰਜਾ ਦੀ ਬਾਲੀਵੁੱਡ ਵਿੱਚ ਹੋਣ ਜਾ ਰਹੀ ਹੈ ਐਂਟਰੀ …!

Abhay Deol Shares His Old Family Picture With Bobby Deol Pic Courtesy: Instagram

ਅਭੈ (abhay deol) ਨੂੰ ਫ਼ਿਲਮਾਂ ਵਿੱਚ ਲਿਆਉਣ ਵਾਲਾ ਉਸ ਦਾ ਤਾਇਆ ਧਰਮਿੰਦਰ (dharmendra) ਸੀ । ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਭੈ ਆਪਣੇ ਤਾਏ ਧਰਮਿੰਦਰ ਨੂੰ ਪਾਪਾ ਤੇ ਪਿਤਾ ਅਜੀਤ ਸਿੰਘ ਨੂੰ ਚਾਚਾ ਕਹਿ ਕੇ ਬੁਲਾਉਂਦਾ ਹੈ । ਇਸ ਦਾ ਖੁਲਾਸਾ ਅਭੈ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਅਭੈ ਨੇ ਇੱਕ ਟਾਕ ਸ਼ੋਅ ਵਿੱਚ ਸਿੰਮੀ ਗਰੇਵਾਲ ਨੂੰ ਦੱਸਿਆ ਸੀ ਕਿ ‘ਅਸੀਂ ਇੱਕ ਰਿਵਾਇਤੀ ਪਰਿਵਾਰ ਨਾਲ ਸਬੰਧ ਰੱਖਦੇ ਹਾਂ …ਸਾਡਾ ਸਾਂਝਾ ਪਰਿਵਾਰ ਹੈ, ਇਸ ਲਈ ਪਰਿਵਾਰ ਦੇ 7 ਮੈਂਬਰ ਇੱਕ ਹੀ ਛੱਤ ਹੇਠ ਰਹਿੰਦੇ ਹਾਂ ।

Abhay deol with sunny and dharmendra Pic Courtesy: Instagram

ਧਰਮਿੰਦਰ (dharmendra) ਜੀ ਮੇਰਾ ਤਾਇਆ ਹੈ ਜੋ ਕਿ ਮੇਰੇ ਪਿਤਾ ਦੇ ਵੱਡੇ ਭਰਾ ਹਨ । ਪਰ ਮੈਂ ਉਹਨਾਂ ਨੂੰ ਪਾਪਾ ਕਹਿ ਕੇ ਬੁਲਾਉਂਦਾ ਹਾਂ । ਪਰ ਆਪਣੇ ਪਿਤਾ ਨੂੰ ਚਾਚਾ ਕਹਿ ਕੇ ਬੁਲਾਉਂਦਾ ਹਾਂ । ਆਪਣੀ ਮਾਂ ਨੂੰ ਊਸ਼ਾ ਅੰਟੀ ਦੇ ਨਾਂਅ ਨਾਲ ਬੁਲਾਉਂਦਾ ਹਾਂ । ਇਸ ਦੇ ਪਿੱਛੇ ਕੋਈ ਖਾਸ ਕਾਰਨ ਨਹੀਂ ਹੈ ਪਰ ਮੇਰੀ ਦਾਦੀ ਨੇ ਇਹ ਸਭ ਤੈਅ ਕਰ ਲਿਆ ਸੀ’ ।

You may also like