ਅਭਿਸ਼ੇਕ ਬੱਚਨ ਨੇ ਬਾਲੀਵੁੱਡ 'ਚ ਪੂਰੇ ਕੀਤੇ 22 ਸਾਲ, ਕੇ ਆਰ ਕੇ ਨੇ ਟਵੀਟ ਕਰ ਅਭਿਸ਼ੇਕ ਲਈ ਆਖੀ ਇਹ ਗੱਲ, ਪੜ੍ਹੋ ਪੂਰੀ ਖ਼ਬਰ

written by Pushp Raj | June 30, 2022

Abhishek Bachchan completed 22 years in Bollywood: ਬਾਲੀਵੁੱਡ ਵਿੱਚ ਬੱਚਨ ਪਰਿਵਾਰ ਦਾ ਵੱਡਾ ਨਾਂਅ ਹੈ। ਪਿਤਾ ਅਮਿਤਾਭ ਬੱਚਨ ਵਾਂਗ ਹੀ ਅਭਿਸ਼ੇਕ ਬੱਚਨ ਨੇ ਵੀ ਬਾਲੀਵੁੱਡ ਵਿੱਚ ਐਂਟਰੀ ਲਈ। ਅੱਜ ਅਭਿਸ਼ੇਕ ਬੱਚਨ ਨੇ ਬਾਲੀਵੁੱਡ 'ਚ ਆਪਣੇ 22 ਸਾਲ ਪੂਰੇ ਕਰ ਲਏ ਹਨ। ਇੱਕ ਪਾਸੇ ਜਿਥੇ ਕਈ ਸਾਥੀ ਕਲਾਕਾਰ ਤੇ ਫੈਨਜ਼ ਅਭਿਸ਼ੇਕ ਬੱਚਨ ਨੂੰ ਵਧਾਈ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਕੇ ਆਰ ਕੇ ਨੇ ਅਭਿਸ਼ੇਕ ਵੱਲੋਂ ਇੰਡਸਟਰੀ ਦੇ ਵਿੱਚ 22 ਸਾਲ ਪੂਰੇ ਕਰਨ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ।

Image Source: Twitter

ਦੱਸ ਦਈਏ ਕਿ ਅੱਜ ਦੇ ਹੀ ਦਿਨ ਅਭਿਸ਼ੇਕ ਬੱਚਨ ਨੇ ਆਪਣੀ ਪਹਿਲੀ ਫਿਲਮ ਰਿਫਿਊਜੀ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਹ ਫਿਲਮ ਜੇਪੀ ਦੱਤਾ ਵੱਲੋਂ ਬਣਾਈ ਗਈ ਸੀ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ ਦੇ ਨਾਲ-ਨਾਲ ਕਰੀਨਾ ਕਪੂਰ, ਸੁਨੀਲ ਸ਼ੈੱਟੀ, ਜੈਕੀ ਸ਼ਰੌਫ ਸਣੇ ਹੋਰ ਕਈ ਕਲਾਕਾਰ ਸ਼ਾਮਿਲ ਸਨ।

ਬਾਲੀਵੁੱਡ ਵਿੱਚ ਅਭਿਸ਼ੇਕ ਬੱਚਨ ਦੇ 22 ਸਾਲ ਪੂਰੇ ਹੋਣ 'ਤੇ ਫੈਨਜ਼ ਤੇ ਸਾਥੀ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਅਭਿਸ਼ੇਕ ਬੱਚਨ ਨੂੰ ਵਧਾਈ ਦੇ ਰਹੇ ਹਨ। ਅਭਿਸ਼ੇਕ ਨੇ ਇੰਡਸਟਰੀ ਦੇ ਵਿੱਚ 22 ਸਾਲ ਪੂਰੇ ਕਰ ਲਏ ਹਨ, ਪਰ ਕਮਾਲ ਆਰ ਖਾਨ (ਕੇਆਰਕੇ) ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਇੰਨੀ ਜਲਦੀ ਬੱਚਨ ਪਰਿਵਾਰ ਦੇ ਚਿਰਾਗ ਨੇ ਇੰਡਸਟਰੀ ਵਿੱਚ 22 ਸਾਲ ਕਿਵੇਂ ਪੂਰੇ ਕਰ ਲਏ ਹਨ।

Image Source: Twitter

ਇਹ ਗੱਲ ਕੇਆਰਕੇ ਨੇ ਆਪਣੇ ਟਵੀਟ ਰਾਹੀਂ ਜ਼ਾਹਿਰ ਕੀਤੀ ਹੈ। ਕੇਆਰਕੇ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਜੂਨੀਅਰ ਬੱਚਨ ਨੂੰ ਟੈਗ ਕਰਦੇ ਹੋਏ ਇੱਕ ਟਵੀਟ ਪਾਇਆ ਹੈ।

ਕੇਆਰਕੇ ਨੇ ਆਪਣੇ ਟਵੀਟ ਵਿੱਚ ਲਿਖਿਆ, " ਹੇ ਭਗਵਾਨ! @juniorbachchan ਨੇ ਇੰਡਸਟਰੀ 'ਚ 22 ਸਾਲ ਪੂਰੇ ਕਰ ਲਏ ਹਨ। ਸਮਾਂ ਉੱਡ ਰਿਹਾ ਹੈ। ਲੱਗਦਾ ਹੈ ਕਿ ਮੈਂ ਕੁਝ ਮਹੀਨੇ ਪਹਿਲਾਂ ਹੀ ਫਿਲਮ ਰਿਫਿਊਜੀ ਦੇਖੀ ਸੀ। ਲੱਗਦਾ ਹੈ, ਕੁਝ ਮਹੀਨੇ ਪਹਿਲਾਂ ਮੈਂ ਅਭਿਸ਼ੇਕ ਬੱਚਨ ਨੂੰ ਪਹਿਲੀ ਵਾਰ ਮਹਿਬੂਬ ਸਟੂਡੀਓ 'ਚ ਫਿਲਮ 'ਤੇਰਾ ਜਾਦੂ ਚਲ ਗਿਆ' ਦੀ ਸ਼ੂਟਿੰਗ ਕਰਦੇ ਦੇਖਿਆ ਸੀ! ਮੁਬਾਰਕਾਂ ਭਰਾ!"

Image Source: Twitter

ਹੋਰ ਪੜ੍ਹੋ: ਨਾਗਿਨ 6 ਦੇ ਸੈਟ 'ਤੇ ਮਚਿਆ ਹੜਕੰਪ, ਤੇਜਸਵੀ ਪ੍ਰਕਾਸ਼ ਨਾਲ ਅਸਲ ਨਾਗਿਨ ਨੇ ਮਾਰੀ ਐਂਟਰੀ, ਵੇਖੋ ਵੀਡੀਓ

ਫਿਲਹਾਲ ਇਸ ਗੱਲ 'ਤੇ ਜੂਨੀਅਰ ਬੱਚਨ ਨੇ ਕੇਆਰਕੇ ਨੂੰ ਅਜੇ ਤੱਕ ਕੋਈ ਰਿਪਲਾਈ ਨਹੀਂ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ ਕੇਆਰਕੇ ਤੇ ਅਭਿਸ਼ੇਕ ਬੱਚਨ ਵਿਚਾਲੇ ਟਵਿੱਟਰ 'ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਹਿਸ ਹੋ ਚੁੱਕੀ ਹੈ। ਹੁਣ ਇਹ ਤਾਂ ਕੇਆਰਕੇ ਨੂੰ ਹੀ ਪਤਾ ਹੋਵੇਗਾ ਕਿ ਉਨ੍ਹਾਂ ਨੇ ਅਭਿਸ਼ੇਕ ਨੂੰ ਵਧਾਈ ਦਿੱਤੀ ਹੈ ਜਾਂ ਫਿਰ ਉਹ ਉਸ 'ਤੇ ਨਿਸ਼ਾਨਾ ਸਾਧ ਰਹੇ ਹਨ।

You may also like