ਹਸਪਤਾਲ ਵਿੱਚ ਅਭਿਸ਼ੇਕ ਬੱਚਨ ਨਾਲ ਹੁੰਦਾ ਹੈ ਇਸ ਤਰ੍ਹਾਂ ਦਾ ਵਤੀਰਾ, ਤਸਵੀਰ ਸਾਂਝੀ ਕਰਕੇ ਦੱਸਿਆ ਹਾਲ
ਅਭਿਸ਼ੇਕ ਬੱਚਨ ਨੂੰ ਕੋਰੋਨਾ ਦਾ ਇਲਾਜ਼ ਕਰਵਾਉਂਦੇ ਹੋਏ ਹਸਪਤਾਲ 'ਚ 26 ਦਿਨ ਤੋਂ ਵੱਧ ਹੋ ਗਏ ਹਨ। ਇਸ ਸਭ ਦੇ ਚਲਦੇ ਅਭਿਸ਼ੇਕ ਨੇ ਹਸਪਤਾਲ ਤੋਂ ਆਪਣੇ Care Board ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਬੱਚਨ ਦੀ ਹਸਪਤਾਲ 'ਚ ਡੇਲੀ ਰੁਟੀਨ ਕੀ ਹੁੰਦੀ ਹੈ । ਅਭਿਸ਼ੇਕ ਬੱਚਨ ਨੇ ਲਿਖਿਆ ਕਿ ਹਸਪਤਾਲ 'ਚ ਉਨ੍ਹਾਂ ਦਾ 26ਵਾਂ ਦਿਨ ਹੈ ਤੇ ਕੋਈ ਡਿਸਚਾਰਜ ਪਲਾਨ ਨਹੀਂ।
https://www.instagram.com/p/CDg5qnGpTMC/
ਇਸ ਦੇ ਨਾਲ ਹੀ ਉਸ ਬੋਰਡ 'ਚ ਅਭਿਸ਼ੇਕ ਬੱਚਨ ਦਾ ਡਾਈਟ ਪਲਾਨ ਤੇ ਕੇਅਰ ਟੀਮ ਦੀ ਜਾਣਕਾਰੀ ਹੈ। 11 ਜੁਲਾਈ ਨੂੰ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
https://www.instagram.com/p/CCWFBuopVBN/
ਕਰੀਬ 3 ਹਫਤਿਆਂ ਤੋਂ ਵੱਧ ਸਮੇਂ ਬਾਅਦ ਯਾਨੀ 2 ਅਗਸਤ ਨੂੰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ, ਪਰ ਅਭਿਸ਼ੇਕ ਬੱਚਨ ਅਜੇ ਵੀ ਹਸਪਤਾਲ 'ਚ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ। ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਵੀ ਕੋਰੋਨਾ ਟੈਸਟ ਨੈਗੇਟਿਵ ਆ ਚੁੱਕੀ ਹੈ।
https://www.instagram.com/p/CCh2w_oJJdk/